ਨੀਨਾ ਗੁਪਤਾ ਨੂੰ ਆਪਣੀ ਗਲਤੀ ਦਾ ਹੋਇਆ ਅਹਿਸਾਸ, ਇਸ ਵਜ੍ਹਾ ਕਰਕੇ ਬੇਟੀ ਲਈ ਬਣ ਗਈ ਸੀ ਹਿਟਲਰ

Written by  Rupinder Kaler   |  August 27th 2020 02:44 PM  |  Updated: August 27th 2020 02:44 PM

ਨੀਨਾ ਗੁਪਤਾ ਨੂੰ ਆਪਣੀ ਗਲਤੀ ਦਾ ਹੋਇਆ ਅਹਿਸਾਸ, ਇਸ ਵਜ੍ਹਾ ਕਰਕੇ ਬੇਟੀ ਲਈ ਬਣ ਗਈ ਸੀ ਹਿਟਲਰ

ਨੀਨਾ ਗੁਪਤਾ ਇੰਡਸਟਰੀ ਦਾ ਵੱਡਾ ਨਾਂਅ ਹੈ । ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਨੀਨਾ ਗੁਪਤਾ ਆਪਣੇ ਰਿਲੇਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ ।ਸਾਲ 1987 ਵਿੱਚ ਉਹਨਾਂ ਨੇ ਵੈਸਟ ਇੰਡੀਜ ਦੇ ਕ੍ਰਿਕੇਟਰ ਵਿਵਿਅਨ ਰਿਚਡਸ ਨਾਲ ਸਬੰਧ ਬਣਾਏ ਸਨ । ਇਸ ਜੋੜੀ ਨੇ ਭਾਵੇਂ ਵਿਆਹ ਨਹੀਂ ਸੀ ਕੀਤਾ ਪਰ ਦੋਵੇਂ ਇੱਕ ਬੇਟੀ ਦੇ ਮਾਂ ਬਾਪ ਜ਼ਰੂਰ ਬਣ ਗਏ ਸਨ । ਜਿਸ ਸਮੇਂ ਨੀਨਾ ਨੇ ਬੇਟੀ ਨੂੰ ਜਨਮ ਦਿੱਤਾ ਉਸ ਸਮੇਂ ਉਸ ਕੋਲ ਏਨੇਂ ਪੈਸੇ ਨਹੀਂ ਸਨ ਕਿ ਉਹ ਬੇਟੀ ਦਾ ਪਾਲਣ ਪੋਸ਼ਣ ਕਰ ਸਕਦੀ ।

https://www.instagram.com/p/CELh_aulG6-/?utm_source=ig_embed

ਇਸ ਦੇ ਬਾਵਜੂਦ ਉਸ ਨੇ ਬੇਟੀ ਨੂੰ ਜਨਮ ਦਿੱਤਾ । ਬੇਟੀ ਦਾ ਨਾਂਅ ਉਸ ਨੇ ਮਸਾਬਾ ਰੱਖਿਆ । ਘਰ ਵਿੱਚ ਪਿਤਾ ਦਾ ਸਾਇਆ ਨਾ ਹੋਣ ਕਰਕੇ ਨੀਨਾ ਨੇ ਆਪਣੀ ਬੇਟੀ ਦਾ ਪਾਲਣ ਪੋਸ਼ਣ ਬਹੁਤ ਸਖਤੀ ਨਾਲ ਕੀਤਾ । ਨੀਨਾ ਨੇ ਆਪਣੀ ਬੇਟੀ ਲਈ ਕੁਝ ਨਿਯਮ ਏਨੇ ਸਖਤ ਬਣਾਏ ਕਿ ਉਹ ਆਪਣੇ ਆਪ ਨੂੰ ਹਿਟਲਰ ਮੰਨਣ ਲੱਗ ਗਈ ਸੀ ।

https://www.instagram.com/p/CDT4hyFFzzj/

ਨੀਨਾ ਨੇ ਇਸ ਸਭ ਦਾ ਖੁਲਾਸਾ ਹੁਣ ਕੀਤਾ ਹੈ । ਨਿੱਜੀ ਜ਼ਿੰਦਗੀ ਵਿੱਚ ਨੀਨਾ ਕਾਫੀ ਚਰਚਾ ਵਿੱਚ ਰਹੀ ਹੈ ਪਤੀ ਤੋਂ ਵੱਖ ਹੋ ਕੇ ਉਸ ਨੇ ਹੀ ਮਸਾਬਾ ਦਾ ਪਾਲਣ ਪੋਸ਼ਣ ਕੀਤਾ ਹੈ । ਇਸ ਤੋਂ ਬਾਅਦ ਨੀਨਾ ਨੇ 2008 ਵਿੱਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ ।

https://www.instagram.com/p/CAjmKxxFKoY/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network