ਜੈਵਲਿਨ ਥ੍ਰੋ ਮੁਕਾਬਲੇ ਦੇ ਫਾਈਨਲ ਵਿੱਚ ਨੀਰਜ ਚੋਪੜਾ ਨੇ ਬਣਾਈ ਜਗ੍ਹਾ, ਦੇਸ਼ ਨੂੰ ਵੱਡੀਆਂ ਉਮੀਦਾਂ

written by Rupinder Kaler | August 04, 2021

ਟੋਕੀਓ ਓਲੰਪਿਕ ਵਿੱਚ ਵੱਡੀ ਤਗਮੇ ਦੀ ਉਮੀਦ ਮੰਨੇ ਜਾਂਦੇ ਨੀਰਜ ਚੋਪੜਾ ਨੇ ਨੇਜਾ ਸੁੱਟਣ ਦੇ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ । ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ਵਿੱਚ 86.65 ਮੀਟਰ ਦੇ ਨਾਲ 83.50 ਮੀਟਰ ਦਾ ਕੁਆਲੀਫਿਕੇਸ਼ਨ ਮਾਰਕ ਹਾਸਲ ਕੀਤਾ। ਨੀਰਜ ਨੇ ਜਿਸ ਤਰ੍ਹਾਂ ਪਹਿਲੀ ਕੋਸ਼ਿਸ਼ ਵਿੱਚ ਪ੍ਰਦਰਸ਼ਨ ਕੀਤਾ, ਉਸ ਤੋਂ ਮੈਡਲ ਦੀਆਂ ਉਮੀਦਾਂ ਵਧ ਗਈਆਂ ਹਨ। ਨੀਰਜ ਨੇ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਫਿਰ ਉਸ ਨੇ ਜੈਵਲਿਨ ਨੂੰ 88.06 ਮੀਟਰ ਦੂਰ ਸੁੱਟ ਦਿੱਤਾ। ਇਹ ਇੱਕ ਕੌਮੀ ਰਿਕਾਰਡ ਵੀ ਹੈ।

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਨੂੰ ਕੀਤਾ ਜਾ ਰਿਹਾ ਟ੍ਰੋਲ, ਇਨ੍ਹਾਂ ਕਲਾਕਾਰਾਂ ਨੇ ਵਧਾਇਆ ਹੌਸਲਾ

ਹੁਣ ਪੂਰਾ ਦੇਸ਼ 7 ਅਗਸਤ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਇਤਿਹਾਸ ਰਚਣ ਲਈ ਮੈਦਾਨ 'ਤੇ ਆਉਣਗੇ। ਨੀਰਜ ਚੋਪੜਾ ਨੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਬਾਅਦ ਕਿਹਾ ਕਿ ਟਰੈਕ ਐਂਡ ਫੀਲਡ 'ਚ ਆਪਣਾ ਪਹਿਲਾ ਓਲੰਪਿਕ ਤਮਗਾ ਜਿੱਤਣ ਲਈ ਭਾਰਤ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਲਈ ਉਸ ਨੂੰ ਬਿਹਤਰ ਦੂਰੀ ਦੇ ਨਾਲ ਵਧੀਆ ਪ੍ਰਦਰਸ਼ਨ ਨੂੰ ਦੁਹਰਾਉਣਾ ਪਵੇਗਾ ।

23 ਸਾਲਾ ਚੋਪੜਾ 86.65 ਮੀਟਰ ਦੀ ਕੋਸ਼ਿਸ਼ ਨਾਲ ਕੁਆਲੀਫਿਕੇਸ਼ਨ ਵਿੱਚ ਚੋਟੀ 'ਤੇ ਰਿਹਾ, ਓਲੰਪਿਕ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਜੈਵਲਿਨ ਥ੍ਰੋਅਰ ਬਣ ਗਿਆ। ਚੋਪੜਾ ਨੇ ਮੁਕਾਬਲੇ ਤੋਂ ਬਾਅਦ ਕਿਹਾ “ਮੈਂ ਆਪਣੀ ਪਹਿਲੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਿਹਾ ਹਾਂ ਅਤੇ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਅਭਿਆਸ ਦੌਰਾਨ ਮੈਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਮੈਨੂੰ ਪਹਿਲੇ ਵਿੱਚ ਚੰਗਾ ਕੋਣ ਮਿਲਿਆ ਅਤੇ ਇਹ ਇੱਕ ਸੰਪੂਰਨ ਥ੍ਰੋ ਸੀ।”

0 Comments
0

You may also like