Advertisment

ਲਾਕਡਾਊਨ ਦੇ ਚੱਲਦੇ ਨੀਰੂ ਬਾਜਵਾ ਆਪਣੇ ਪਤੀ ਹੈਰੀ ਜਵੰਦਾ ਨਾਲ ਡਾਂਸ ਕਰਕੇ ਗੁਜ਼ਾਰ ਰਹੀ ਹੈ ਸਮਾਂ, ਵੀਡੀਓ ਵਾਇਰਲ

author-image
By Rupinder Kaler
New Update
ਲਾਕਡਾਊਨ ਦੇ ਚੱਲਦੇ ਨੀਰੂ ਬਾਜਵਾ ਆਪਣੇ ਪਤੀ ਹੈਰੀ ਜਵੰਦਾ ਨਾਲ ਡਾਂਸ ਕਰਕੇ ਗੁਜ਼ਾਰ ਰਹੀ ਹੈ ਸਮਾਂ, ਵੀਡੀਓ ਵਾਇਰਲ
Advertisment
ਕੋਰੋਨਾ ਵਾਇਰਸ ਕਰਕੇ ਲਗਪਗ ਹਰ ਦੇਸ਼ ਤੇ ਸੂਬੇ ਵਿੱਚ ਲਾਕਡਾਊਨ ਹੈ, ਜਿਸ ਕਰਕੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਹਰ ਕੋਈ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਿਹਾ ਹੈ । ਕੁਝ ਲੋਕ ਅਜਿਹੇ ਵੀ ਹਨ ਜਿਹੜੇ ਘਰ ਵਿੱਚ ਰਹਿ ਕੇ ਬੋਰ ਵੀ ਹੋ ਰਹੇ ਹਨ ।ਪਰ ਇਸ ਸਭ ਦੇ ਚਲਦੇ ਨੀਰੂ ਬਾਜਵਾ ਤੇ ਉਹਨਾਂ ਦੇ ਪਤੀ ਹੈਰੀ ਜਵੰਦਾ ਨੇ ਇਸ ਬੋਰੀਅਤ ਨੂੰ ਦੂਰ ਕਰਨ ਦਾ ਰਸਤਾ ਲੱਭ ਲਿਆ ਹੈ । https://www.instagram.com/p/B7yyQPuBuxG/ ਜਿਸ ਦਾ ਦੋਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਦੋਵੇਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਇਹ ਜੋੜੀ ਕਿਸੇ ਪੁਰਾਣੇ ਗਾਣੇ ਦੀ ਧੁੰਨ ਤੇ ਪੱਬ ਨਾਲ ਪੱਬ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਹ ਜੋੜੀ ਕਿਸ ਤਰ੍ਹਾਂ ਡਾਂਸ ਨੂੰ ਇਨਜੁਆਏ ਕਰ ਰਹੀ ਹੈ । https://www.instagram.com/p/B8bu3eChPxN/ ਇਸ ਵੀਡੀਓ ਨੂੰ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਉਹਨਾਂ ਕੋਲ ਦੋ ਵੱਡੇ ਪ੍ਰੋਜੈਕਟ ਹਨ । ਉਹ ਛੇਤੀ ਹੀ ਫ਼ਿਲਮ ‘ਬਿਊਟੀਫੁੱਲ ਬਿੱਲੋ’ ਵਿੱਚ ਨਜ਼ਰ ਆਵੇਗੀ । ਇਸ ਤੋਂ ਇਲਾਵਾ ਉਹ ਇੱਕ ਹੋਰ ਫ਼ਿਲਮ ‘ਕੋਕਾ’ ਵਿੱਚ ਨਜ਼ਰ ਆਵੇਗੀ । ਇਸ ਫਿਲਮ ਵਿੱਚ ਗੁਰਨਾਮ ਭੁੱਲਰ ਨਜ਼ਰ ਆਉਣਗੇ । https://www.instagram.com/p/B9-8Cqohk9l/
Advertisment

Stay updated with the latest news headlines.

Follow us:
Advertisment
Advertisment
Latest Stories
Advertisment