ਨੀਰੂ ਬਾਜਵਾ ਨੇ ਫੈਨਜ਼ ਵੱਲੋਂ ਦਿੱਤੀਆਂ ਵਧਾਈਆਂ ਲਈ ਕੀਤਾ ਦਿਲੋਂ ਧੰਨਵਾਦ, ਵੀਡੀਓ ਕੀਤਾ ਸਾਂਝਾ

written by Lajwinder kaur | February 23, 2020

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜਿਨ੍ਹਾਂ ਦਾ ਘਰ ਇੱਕ ਵਾਰ ਫਿਰ ਤੋਂ ਨੰਨ੍ਹੀ ਪਰੀਆਂ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉਠਿਆ ਹੈ । ਜੀ ਹਾਂ ਨੀਰੂ ਬਾਜਵਾ ਦੇ ਘਰ ਦੋ ਜੁੜਵਾਂ ਬੱਚੀਆਂ ਨੇ ਜਨਮ ਲਿਆ ਹੈ । ਜਿਸਦਾ ਖੁਲਾਸਾ ਨੀਰੂ ਬਾਜਵਾ ਨੇ ਆਪਣੀ ਇੱਕ ਇੰਸਟਾ ਪੋਸਟ ਦੇ ਰਾਹੀਂ ਕੀਤਾ ਹੈ । ਉਨ੍ਹਾਂ ਨੇ ਬੀਤੇ ਦਿਨੀਂ ਇੱਕ ਕੇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਹਿਗੁਰੂ ਦੀ ਮੇਹਰ ਏ,…ਸਾਨੂੰ ਦੋ ਹੋਰ ਪ੍ਰਿੰਸੇਸ ਮਿਲੀਆਂ ਹਨ । ਤੁਹਾਡੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਆਲੀਆ ਅਤੇ ਅਕੀਰਾ ਕੌਰ ਜਵੰਦਾ ।’ ਇਸ ਪੋਸਟ ਤੋਂ ਬਾਅਦ ਫੈਨਜ਼ ਤੇ ਪੰਜਾਬੀ ਕਲਾਕਾਰਾਂ ਦੇ ਵਧਾਈ ਵਾਲੇ ਮੈਸੇਜ਼ਾਂ ਦੀਆਂ ਝੜੀ ਲੱਗ ਗਈ ਸੀ । ਐਮੀ ਵਿਰਕ, ਸੋਨਮ ਬਾਜਵਾ, ਨਿਸ਼ਾ ਬਾਨੋ, ਜਗਦੀਪ ਸਿੱਧੂ, ਮਿਸ ਪੂਜਾ, ਗੁਰਲੇਜ਼ ਅਖ਼ਤਰ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਰਾਹੀਂ ਵਧਾਈ ਦਿੰਦੇ ਹੋਏ ਬੱਚੀਆਂ ਨੂੰ ਆਪਣਾ ਸ਼ੁੱਭਇਛਾਵਾਂ ਦਿੱਤੀਆਂ ।

ਹੋਰ ਵੇਖੋ:ਦੀਪਿਕਾ ਕੱਕੜ ਨੇ ਆਪਣੇ ਪਤੀ ਸ਼ੋਇਬ ਇਬਰਾਹਿਮ ਦੇ ਨਾਲ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਦੂਜੀ ਵਰ੍ਹੇਗੰਢ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਇਸ ਤੋਂ ਬਾਅਦ ਨੀਰੂ ਬਾਜਵਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਜਿਸ ‘ਚ ਉਹ ਨੇ ਕਿਹਾ ਕਿ ਸਭ ਦਾ ਬਹੁਤ ਸ਼ੁਕਰੀਆ ਇੰਨੀਆਂ ਦੁਆਵਾਂ ਤੇ ਵਧਾਈਆਂ ਦੇਣ ਲਈ ।

 

View this post on Instagram

 

Thank you so much for all your ❤️...

A post shared by Neeru Bajwa (@neerubajwa) on

ਨੀਰੂ ਬਾਜਵਾ ਨੇ ਆਪਣੀ ਧੀਆਂ ਦੇ ਨਾਂਅ ਆਲੀਆ ਕੌਰ ਜਵੰਦਾ ਤੇ ਅਕੀਰਾ ਕੌਰ ਜਵੰਦਾ ਰੱਖਿਆ ਹੈ । ਦੱਸ ਦਈਏ ਕਿ ਨੀਰੂ ਬਾਜਵਾ ਪਹਿਲਾਂ ਤੋਂ ਹੀ ਇਕ ਧੀ ਦੀ ਮਾਂ ਨੇ ਅਤੇ ਹੁਣ ਉਹ ਤਿੰਨ ਧੀਆਂ ਦੀ ਮਾਂ ਬਣ ਚੁੱਕੇ ਹਨ । ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪਿਛਲੇ ਸਾਲ ‘ਛੜਾ’ ਵਰਗੀ ਸੁਪਰ ਹਿੱਟ ਦਿੱਤੀ ਸੀ । ਇਸ ਫ਼ਿਲਮ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ ।

You may also like