Advertisment

ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਹਿੰਦੀ ਗਾਣੇ ’ਤੇ ਕੀਤਾ ਡਾਂਸ, ਰੋਮਾਂਟਿਕ ਵੀਡੀਓ ਆ ਰਹੀ ਹੈ ਹਰ ਇੱਕ ਨੂੰ ਪਸੰਦ

author-image
By Rupinder Kaler
New Update
ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਹਿੰਦੀ ਗਾਣੇ ’ਤੇ ਕੀਤਾ ਡਾਂਸ, ਰੋਮਾਂਟਿਕ ਵੀਡੀਓ ਆ ਰਹੀ ਹੈ ਹਰ ਇੱਕ ਨੂੰ ਪਸੰਦ
Advertisment
ਕੋਰੋਨਾ ਮਹਾਮਾਰੀ ਦੇ ਚਲਦੇ ਅਦਾਕਾਰਾ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਟਾਈਮ ਬਿਤਾ ਰਹੀ ਹੈ । ਆਪਣੇ ਪਰਿਵਾਰ ਨਾਲ ਉਹ ਖੂਬ ਇਨਜੁਆਏ ਕਰ ਰਹੀ ਹੈ । ਜਿਸ ਦਾ ਇੱਕ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਪਤੀ ਨਾਲ ਇੱਕ ਹਿੰਦੀ ਗਾਣੇ ਤੇ ਡਾਂਸ ਕਰ ਰਹੀ ਹੈ । ਇਸ ਵੀਡੀਓ ਵਿੱਚ ਉਹਨਾਂ ਦੀ ਬੇਟੀ ਵੀ ਨਜ਼ਰ ਆ ਰਹੀ ਹੈ । ਇਸ ਪਲ ਨੂੰ ਪੂਰਾ ਪਰਿਵਾਰ ਖੂਬ ਇਨਜੁਆਏ ਕਰ ਰਿਹਾ ਹੈ । https://www.instagram.com/p/CDaLEQ5B6OW/ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਨੀਰੂ ਦੇ ਪ੍ਰਸ਼ੰਸਕ ਕਮੈਂਟ ਕਰਕੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਸਮਾਜ ਸੇਵਾ ਵਿੱਚ ਵੀ ਲੱਗੀ ਹੋਈ ਹੈ । ਉਹਨਾਂ ਵੱਲੋਂ ਇੱਕ ਬੱਚੇ ਦੇ ਇਲਾਜ਼ ਲਈ ਫੰਡ ਇੱਕਠਾ ਕੀਤਾ ਜਾ ਰਿਹਾ ਹੈ । ਪੰਜਾਬੀ ਭਾਈਚਾਰਾ ਵੀ ਨੀਰੂ ਬਾਜਵਾ ਦੇ ਇਸ ਕੰਮ ਵਿੱਚ ਆਪਣਾ ਸਹਿਯੋਗ ਪਾ ਰਿਹਾ ਹੈ । https://www.instagram.com/p/CDZVDaNheM3/ https://www.instagram.com/p/CDSmgtPhuAF/
Advertisment

Stay updated with the latest news headlines.

Follow us:
Advertisment
Advertisment
Latest Stories
Advertisment