ਨੀਰੂ ਬਾਜਵਾ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ’ਤੇ ਦਿੱਤਾ ਇਹ ਤੋਹਫਾ

Written by  Rupinder Kaler   |  October 25th 2019 10:54 AM  |  Updated: October 25th 2019 10:54 AM

ਨੀਰੂ ਬਾਜਵਾ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ’ਤੇ ਦਿੱਤਾ ਇਹ ਤੋਹਫਾ

ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ਤੇ ਬਹੁਤ ਹੀ ਸੋਹਣਾ ਤੋਹਫਾ ਦਿੱਤਾ ਹੈ । ਇਹ ਤੋਹਫਾ ਕੁਝ ਹੋਰ ਨਹੀਂ ਬਲਕਿ ਰੁਬੀਨਾ ਦੀ ਨਵੀਂ ਫ਼ਿਲਮ ਹੈ, ਜਿਸ ਨੂੰ ਕਿ ਨੀਰੂ ਬਾਜਵਾ ਦੀ ਪ੍ਰੋਡਕਸ਼ਨ ਹੀ ਪ੍ਰੋਡਿਊਸ ਕਰ ਰਹੀ ਹੈ । ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ, ਇਸ ਸਭ ਦੀ ਜਾਣਕਾਰੀ ਦਿੱਤੀ ਹੈ ।

ਇਸ ਫ਼ਿਲਮ ਵਿੱਚ ਰੁਬੀਨਾ ਦੇ ਨਾਲ ਰੌਸ਼ਨ ਪ੍ਰਿੰਸ ਨਜ਼ਰ ਆਉਣਗੇ ।‘ਬਿਊਟੀਫੁੱਲ ਬਿੱਲੋ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਡਾ ਕਰ ਰਹੇ ਹਨ । ਇਹ ਫ਼ਿਲਮ 24 ਅਪ੍ਰੈਲ 2020 ਵਿੱਚ ਰਿਲੀਜ਼ ਕੀਤੀ ਜਾਵੇਗੀ । ਫ਼ਿਲਮ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਤੋਂ ਇਲਾਵਾ ਓਮ ਜੀ ਸਟਾਰ ਸਟੂਡੀਓ ਤੇ ਸਰੀਨ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ ।

http://instagram.com/p/B39g0YMBsey/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਲਈ ਫ਼ਿਲਮ ਮੁੰਡਾ ਹੀ ਚਾਹੀਦਾ ਬਣਾਈ ਸੀ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ਤੇ ਚੰਗਾ ਪਸੰਦ ਕੀਤਾ ਗਿਆ ਸੀ ।

https://www.instagram.com/p/B4Bv2VcBcHX/

ਹੁਣ ਦੋਹਾਂ ਭੈਣਾਂ ਦੀ ਜੋੜੀ ‘ਬਿਊਟੀਫੁੱਲ ਬਿੱਲੋ’ ਲੈ ਕੇ ਆ ਰਹੀ ਹੈ । ਇਹ ਫ਼ਿਲਮ ਕਿਸ ਤਰ੍ਹਾਂ ਦੀ ਹੋਵੇਗੀ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫ਼ਿਲਮ ਦੇ ਐਲਾਨ ਨੇ ਦੋਹਾਂ ਭੈਣਾ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਜਰੂਰ ਵਧਾ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network