ਨੀਰੂ ਬਾਜਵਾ ਨੇ ਕੈਲੀਫ਼ੋਰਨੀਆ `ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਪ੍ਰਗਟਾਇਆ ਸੋਗ, ਕਿਹਾ-'ਬੇਹੱਦ ਦੁਖਦ ਹੈ ਇਹ ਘਟਨਾ'

written by Pushp Raj | October 08, 2022 04:57pm

Neeru Bajwa expresses grief over Punjabi Family Murder: ਕੈਲਫੋਰਨੀਆ 'ਚ ਇੱਕ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਪੰਜਾਬ ਦੇ ਮੁੱਖੀ ਮੰਤਰੀ ਸਣੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ਮੰਦਭਾਗੀ ਘਟਨਾ ਉੱਤੇ ਅਫਸੋਸ ਪ੍ਰਗਟਾਇਆ ਹੈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਇਸ ਘਟਨਾ ਨਾਲ ਸਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਪੰਜਾਬੀ ਪਰਿਵਾਰ ਦੇ ਕਤਲ 'ਤੇ ਸੋਗ ਪ੍ਰਗਟਾਇਆ ਹੈ।

Image Source : Instagram

ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਸ ਦੇ ਨਾਲ-ਨਾਲ ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਨੀਰੂ ਬਾਜਵਾ ਨੇ ਕੈਲੀਫ਼ੋਰਨੀਆ `ਚ ਪੰਜਾਬੀ ਪਰਿਵਾਰ ਦੀ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਅਦਾਕਾਰਾ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਲੀਫ਼ੋਰਨੀਆ `ਚ ਹੋਏ ਇਸ ਕਾਂਡ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਨਾਲ ਨਾਲ ਗੁੱਸਾ ਵੀ ਪ੍ਰਗਟਾਇਆ ਹੈ।

Image Source : Instagram

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਨੀਰੂ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ, " 💔 🙏🏼 ਮੈਨੂੰ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੁਨੀਆ ਭਰ ਦੇ ਸਿੱਖ ਭਾਈਚਾਰੇ ਤੋਂ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ ਕਿ ਇਸ ਤਰ੍ਹਾਂ ਦੀ ਦੁੱਖਦਾਈ ਘਟਨਾ ਵਾਪਰੀ। ਕਿਰਪਾ ਕਰਕੇ ਸਾਰੇ ਜਣੇ ਆਪਣੀਆਂ ਦੁਆਵਾਂ `ਚ ਇਸ ਪੀੜਤ ਪਰਿਵਾਰ ਨੂੰ ਯਾਦ ਰੱਖੋ। ਮੈਂ ਉਸ 8 ਮਹੀਨੇ ਦੀ ਮਾਸੂਮ ਬੱਚੀ ਬਾਰੇ ਸੋਚਣਾ ਬੰਦ ਨਹੀਂ ਕਰ ਪਾ ਰਹੀ ਹਾਂ, ਅਤੇ ਉਸ ਦੇ ਨਾਲ ਹੀ ਉਸ ਦੇ ਮਾਪਿਆਂ ਤੇ ਚਾਚੇ ਬਾਰੇ ਜਿਨ੍ਹਾਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।💔 "

ਨੀਰੂ ਬਾਜਵਾ ਦੀ ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਫੈਨਜ਼ ਨੇ ਮ੍ਰਿਤਕ ਪਰਿਵਾਰ ਲਈ ਦੁਖ ਦਾ ਪ੍ਰਗਟਾਵਾ ਕੀਤਾ ਹੈ। ਲੋਕ ਪੀੜਤ ਪਰਿਵਾਰ ਲਈ ਰੱਬ ਤੋਂ ਅਰਦਾਸ ਕਰ ਰਹੇ ਹਨ। ਕੁਝ ਫੈਨਜ਼ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਮੌਜੂਦਾ ਸਮੇਂ ਵਿੱਚ ਇਨਸਾਨ ਮਤਲਬੀ ਹੋ ਗਿਆ ਹੈ, ਉਹ ਵੀ ਇਨ੍ਹਾਂ ਕਿ ਉਸ 'ਚ ਇਨਸਾਨੀਅਤ ਹੀ ਨਹੀਂ ਬਚੀ।

Image Source : Instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਫ਼ਿਲਮ 'ਹਨੀਮੂਨ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਦੱਸਣਯੋਗ ਹੈ ਕਿ ਮ੍ਰਿਤਕ ਬੱਚੀ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਪੈਂਦੇ ਪਿੰਡ ਹਰਸੀ ਦਾ ਵਸਨੀਕ ਸੀ। ਇਨ੍ਹਾਂ ਲੋਕਾਂ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਕਾਰੋਬਾਰ ਸੀ। ਅਗਵਾ ਕਰਕੇ ਕਤਲ ਕਰਨ ਵਾਲਿਆਂ ਵਿੱਚ ਜਸਦੀਪ ਸਿੰਘ ਉਮਰ 36 ਸਾਲ, ਜਸਦੀਪ ਦੀ ਪਤਨੀ ਜਸਲੀਨ ਕੌਰ ਉਮਰ 27 ਸਾਲ, ਉਨ੍ਹਾਂ ਦੀ ਬੇਟੀ ਅਰੂਹੀ ਦੀ ਉਮਰ ਮਹਿਜ਼ 8 ਮਹੀਨੇ ਅਤੇ ਅਮਨਦੀਪ ਸਿੰਘ ਉਮਰ 39 ਸਾਲ ਸ਼ਾਮਿਲ ਹਨ।

 

View this post on Instagram

 

A post shared by Neeru Bajwa (@neerubajwa)

You may also like