
ਲੌਂਗ ਲਾਚੀ laung laachi ਪੰਜਾਬੀ ਫ਼ਿਲਮੀ ਇੰਡਸਟਰੀ ਦੀ ਸੁਪਰ ਹਿੱਟ ਫ਼ਿਲਮ ਰਹੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ, ਜਿਸ ਨੇ ਕਈ ਰਿਕਾਰਡਜ਼ ਬਣਾਏ। ਇਸ ਫ਼ਿਲਮ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ Ammy Virk ਮੁੱਖ ਭੂਮਿਕਾ ਵਿੱਚ ਸਨ। ਅੰਬਰਦੀਪ ਸਿੰਘ Amberdeep Singh ਦੁਆਰਾ ਡਾਇਰੈਕਟਰ ਕੀਤੀ ਇਹ ਫ਼ਿਲਮ 9 ਮਾਰਚ, 2018 ਨੂੰ ਰਿਲੀਜ਼ ਹੋਈ ਸੀ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੇ ਦੂਜੇ ਭਾਗ ਦੀ ਉਡੀਕ ਕਰ ਰਹੇ ਸੀ। ਉਡੀਕ ਦੀਆਂ ਘੜੀਆਂ ਖਤਮ ਕਰਦੇ ਹੋਏ ਅਦਾਕਾਰਾ ਨੀਰੂ ਬਾਜਵਾ Neeru Bajwa ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਉਨ੍ਹਾਂ ਨੇ ਲੌਂਗ ਲਾਚੀ 2 ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ।
ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਸਿੰਗਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ
ਨੀਰੂ ਬਾਜਵਾ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Soooooo #launglaachi 2 is finally happening ! ਮੈਂ ਬਹੁਤ ਉਤਸ਼ਾਹਿਤ ਹਾਂ! ਮੁਬਾਰਕਾਂ ਟੀਮ ਨੂੰ ! ਜੁੜੇ ਰਹੋ !’ ਉਨ੍ਹਾਂ ਨੇ ਨਾਲ ਹੀ ਅੰਬਰਦੀਪ ਸਿੰਘ, ਐਮੀ ਵਿਰਕ ਤੇ ਫ਼ਿਲਮ ਦੀ ਬਾਕੀ ਟੀਮ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਫ਼ਿਲਮ ਲੌਂਗ ਲਾਚੀ ਦੇ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’ ਨੇ ਵੀ ਕਈ ਰਿਕਾਰਡ ਬਣਾਏ। ਇਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ 1 ਬਿਲੀਅਨ ਵਿਊਜ਼ ਹਾਸਿਲ ਕੀਤੇ ਤੇ ਇਹ ਰਿਕਾਰਡ ਬਣਾਇਆ ਹੈ। ਦੱਸ ਦਈਏ ਲੌਂਗ ਲਾਚੀ 2 ਇਸ ਸਾਲ ਰਿਲੀਜ਼ ਹੋਵੇਗੀ।
View this post on Instagram