ਨੀਰੂ ਬਾਜਵਾ ਨੂੰ ਮਿਲਿਆ ਜਨਮਦਿਨ 'ਤੇ ਖ਼ਾਸ ਤੋਹਫਾ, ‘ਸਨੋਅਮੈਨ’ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

written by Lajwinder kaur | August 27, 2021

ਬੀਤੇ ਦਿਨੀਂ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਐਕਟਰੈੱਸ ਨੀਰੂ ਬਾਜਵਾ (Neeru Bajwa) ਨੇ ਆਪਣਾ 40ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਇਸ ਦਿਨ ਨੂੰ ਖ਼ਾਸ ਬਣਾਉਂਦੇ ਹੋਏ ਹੰਬਲ ਮੋਸ਼ਨ ਪਿਕਚਰ ਤੇ ਅਮਨ ਖਟਕਰ ਵੱਲੋਂ ਨੀਰੂ ਬਾਜਵਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਫ਼ਿਲਮ ‘ਸਨੋਅਮੈਨ’ (SnowMan) ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ।

ਹੋਰ ਪੜ੍ਹੋ : ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

Neeru Bajwa birthday celeration Image Source -Instagram

ਜੀ ਹਾਂ ਸਨੋਅਮੈਨ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ ਜਿਸ ਉੱਤੇ ਨੀਰੂ ਬਾਜਵਾ ਦੀ ਫੀਚਰਿੰਗ ਵਾਲੇ ਪੋਸਟਰ ਉੱਤੇ ਦੱਸਿਆ ਗਿਆ ਹੈ ਇਹ ਫ਼ਿਲਮ 5 ਨਵੰਬਰ 2021 ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੋਸਟਰ ਨੂੰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਆਪਣੀ ਟੀਮ ਦਾ ਧੰਨਵਾਦ ਕੀਤਾ ਹੈ। ਸਨੋਅਮੈਨ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ :KBC 13: ਨੇਤਰਹੀਣ ਹਿਮਾਨੀ ਬੁੰਦੇਲਾ ਬਣੀ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ, ਕੀ ਜਿੱਤ ਪਾਉ 7 ਕਰੋੜ ਰੁਪਏ ?

inside image of neeru bajwa snowMan movie releasing poster-min Image Source -Instagram

ਜੇ ਗੱਲ ਕਰੀਏ ਇਸ ਫ਼ਿਲਮ ਦਾ ਨਾਂਅ ਵੀ ਬਹੁਤ ਹੀ ਦਿਲਚਸਪ ਹੈ । ਜਿਸ ਕਰਕੇ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਨੇ। ਇਸ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਜੈਜ਼ੀ ਬੀ, ਰਾਣਾ ਰਣਬੀਰ, Arshi Khatkar ਨਜ਼ਰ ਆਉਣਗੇ। ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ‘ਚ ਹੋਇਆ ਹੈ। ‘ਸਨੋਅਮੈਨ’ ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਪ੍ਰੋਡਿਊਸ ਕਰ ਰਹੇ ਹਨ। ਹੁਣ ਇਹ ਫ਼ਿਲਮ 5 ਨਵੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੀ ਝੋਲੀ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ਕਲੀ ਜੋਟਾ ਵਰਗੀ ਕਈ ਫ਼ਿਲਮਾਂ ਨੇ।

You may also like