2018 'ਚ ਕਿਸ ਫੀਮੇਲ ਕਲਾਕਾਰ ਦੀ ਰਹੀ ਫੇਸਬੁੱਕ 'ਤੇ ਚੜ੍ਹਤ , ਜਾਣੋ ਕਿਸ ਨੂੰ ਮਿਲੇ ਕਿੰਨ੍ਹੇ ਫੈਨ

written by Lajwinder kaur | December 24, 2018

ਸਾਲ 2018 ਆਪਣੇ ਆਖਰੀਲੇ ਪਲਾਂ ‘ਚ ਚੱਲ ਰਿਹਾ ਹੈ ਤੇ ਨਵਾਂ ਸਾਲ ਦਾ ਸਭ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਆਉ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਇੰਡਸਟਰੀ ਚੋਂ ਕਿਹੜੀ ਫੀਮੇਲ ਸਿਤਾਰਿਆਂ ਨੇ ਸਭ ਤੋਂ ਵੱਧ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਪੀਟੀਸੀ ਪੰਜਾਬੀ ਦੇ ਸੀਨੀਅਰ ਐਂਕਰ ਅਤੇ ਪ੍ਰੋਡਿਊਸਰ ਮੁਨੀਸ਼ ਪੁਰੀ ਵੱਲੋਂ ਮਿਹਨਤ ਨਾਲ ਇਕੱਠੇ ਕੀਤੇ ਅੰਕੜਿਆਂ ਮੁਤਾਬਿਕ ਇਹਨਾਂ ਫੀਮੇਲ ਆਰਟਿਸਟਾਂ ਨੇ ਫੇਸਬੁੱਕ 'ਤੇ ਸਭ ਤੋਂ ਵੱਧ ਫੈਨ ਨੂੰ ਆਪਣੇ ਵੱਲ ਖਿੱਚ ‘ਚ ਬਾਜ਼ੀ ਮਾਰੀ ਹੈ।

https://www.facebook.com/neeru.bajwa/photos/a.250231868434710/1067755020015720/?type=3&theater

ਇਸ ਵਾਰ ਫੀਮੇਲ ਕਲਾਕਾਰਾਂ ‘ਚ ਸਭ ਨੂੰ ਪਿੱਛੇ ਛੱਡਦੇ ਹੋਏ ਆਪਣੀ ਆਦਾਵਾਂ ਦੇ ਨਾਲ ਸਭ ਨੂੰ ਕਾਇਲ ਕਰਨ ਵਾਲੀ ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਟਾਪ ‘ਤੇ ਰਹੀ ਹੈ। ਨੀਰੂ ਬਾਜਵਾ ਦੇ ਸਭ ਤੋਂ ਜ਼ਿਆਦਾ ਫੈਨਜ਼ ਹਨ। ਉਹਨਾਂ ਦੇ ਫੈਨਜ਼ ਦੀ ਗਿਣਤੀ ਇਸ ਸਾਲ 6.8 ਮਿਲੀਅਨ ਤੱਕ ਪਹੁੰਚ ਚੁੱਕੀ ਹੈ।

neeru bajwa gets top position on Facebook fans 2018 'ਚ ਕਿਸ ਫੀਮੇਲ ਕਲਾਕਾਰ ਦੀ ਰਹੀ ਫੇਸਬੁੱਕ 'ਤੇ ਚੜ੍ਹਤ , ਜਾਣੋ ਕਿਸ ਨੂੰ ਮਿਲੇ ਕਿੰਨ੍ਹੇ ਫੈਨ

ਹੋਰ ਦੇਖੋ: ਈਸ਼ਾ-ਆਨੰਦ ਦੇ ਵਿਆਹ ‘ਤੇ ਰੇਖਾ ਦਾ ਲੁੱਕ ਹੋਇਆ ਵਾਇਰਲ, ਦੇਖੋ ਤਸਵੀਰਾਂ

ਦੂਜੇ ਨੰਬਰ ਤੇ ਬਾਜ਼ੀ ਮਾਰੀ ਹੈ ਪੰਜਾਬੀ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਜਿਹਨਾਂ ਦੇ ਫੈਨਜ਼ 2.1 ਮਿਲੀਅਨ, ਕਾਇਨਾਤ ਅਰੋੜਾ ਦੇ ਫੇਸਬੁੱਕ ਤੇ 2 ਮਿਲੀਅਨ, ਜਪਜੀ ਖਹਿਰਾ 1.8 ਮਿਲੀਅਨ, ਜੈਸਮੀਨ ਸੈਂਡਲਸ 530,501 ਫੈਨਜ਼ ਨਾਲ ਪੰਜਵੇਂ ਸਥਾਨ 'ਤੇ ਰਹੇ। ਇਹਨਾਂ ਤੋਂ ਇਲਾਵਾ ਸੋਨਮ ਬਾਜਵਾ 513,494, ਸਰਗੁਣ ਮਹਿਤਾ  332,061 ਤੇ ਸਿੰਮੀ ਚਾਹਲ ਵੀ ਆਪਣੇ ਫੈਨਜ਼ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਉਹਨਾਂ ਦੇ ਵੀ ਫੇਸਬੁੱਕ 'ਤੇ  ਫੈਨਜ਼ ਦੀ ਗਿਣਤੀ ਵੱਧ ਕੇ 252,564  ਹੋ ਗਈ ਹੈ।

You may also like