ਨੀਰੂ ਬਾਜਵਾ ਤੇ ਉਨ੍ਹਾਂ ਦੀ ਧੀ ਨੇ ਇਸ ਗਾਣੇ ਲਈ ਕੀਤੀ ਬਹੁਤ ਮਿਹਨਤ, ਪਤੀ ਨੇ ਸੰਭਾਲਿਆ ਕੈਮਰਾ ਤੇ ਲਾਈਟ

Written by  Rupinder Kaler   |  April 23rd 2020 02:30 PM  |  Updated: April 23rd 2020 02:30 PM

ਨੀਰੂ ਬਾਜਵਾ ਤੇ ਉਨ੍ਹਾਂ ਦੀ ਧੀ ਨੇ ਇਸ ਗਾਣੇ ਲਈ ਕੀਤੀ ਬਹੁਤ ਮਿਹਨਤ, ਪਤੀ ਨੇ ਸੰਭਾਲਿਆ ਕੈਮਰਾ ਤੇ ਲਾਈਟ

ਪਾਲੀਵੁੱਡ ਦੀ ਰਾਣੀ ਕਈ ਜਾਣ ਵਾਲੀ ਨੀਰੂ ਬਾਜਵਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ‘ਜਿੱਤਾਂਗੇ ਹੌਸਲੇ ਨਾਲ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਨੂੰ ਲਾਕਡਾਊਨ ਕਰਕੇ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਹੌਸਲਾ ਦੇਣ ਲਈ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਮਾੜਾ ਸਮਾਂ ਜ਼ਿਆਦਾ ਚਿਰ ਨਹੀਂ ਠਹਿਰਦਾ, ਇਹ ਮਾੜਾ ਸਮਾਂ ਵੀ ਬੀਤ ਜਾਵੇਗਾ ਤੇ ਇੱਕ ਵਾਰ ਫਿਰ ਤੋਂ ਅਸੀਂ ਉਹੀ ਕੰਮ ਕਰ ਸਕਾਂਗੇ ਜਿਹੜੇ ਕੰਮ ਅਸੀਂ ਰੋਜ਼ ਕਰਦੇ ਆ ਰਹੇ ਹਾਂ ।

https://www.instagram.com/p/B-x_ztUBaVV/

ਨੀਰੂ ਬਾਜਵਾ ਨੇ ਇਸ ਗਾਣੇ ਦਾ ਵੀਡੀਓ ਘਰ ਬੈਠ ਕੇ ਹੀ ਤਿਆਰ ਕੀਤਾ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਵੀਡੀਓ ਵਿੱਚ ਨੀਰੂ ਬਾਜਵਾ, ਉਹਨਾਂ ਦੇ ਪਤੀ ਤੇ ਬੇਟੀਆਂ ਦਿਖਾਈ ਦੇ ਰਹੀਆਂ ਹਨ ।

https://www.instagram.com/p/B_RbURtFVQk/

ਨੀਰੂ ਇਸ ਵੀਡੀਓ ਵਿੱਚ ਦੱਸ ਰਹੀ ਹੈ ਕਿ ਉਹਨਾਂ ਦੇ ਪਤੀ ਨੇ ਕੈਮਰਾ ਮੈਨ ਤੋਂ ਲੈ ਕੇ ਲਾਈਟ ਮੈਨ ਤੱਕ ਦਾ ਰੋਲ ਨਿਭਾਇਆ ਹੈ ਤੇ ਉਹਨਾਂ ਨੇ ਹੀ ਇਸ ਗਾਣੇ ਦੀ ਵੀਡੀਓ ਬਨਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B_TlilAFpKc/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network