ਇਸ ਤਸਵੀਰ ਰਾਹੀਂ ਨੀਰੂ ਬਾਜਵਾ ਨੇ ਦਿੱਤਾ ਉਸ ਸਵਾਲ ਦਾ ਜਵਾਬ ਜਿਹੜਾ ਪੁੱਛਿਆ ਜਾਂਦਾ ਹੈ ਹਰ ਇੰਟਰਵਿਊ 'ਚ

Written by  Aaseen Khan   |  June 18th 2019 10:50 AM  |  Updated: June 18th 2019 10:53 AM

ਇਸ ਤਸਵੀਰ ਰਾਹੀਂ ਨੀਰੂ ਬਾਜਵਾ ਨੇ ਦਿੱਤਾ ਉਸ ਸਵਾਲ ਦਾ ਜਵਾਬ ਜਿਹੜਾ ਪੁੱਛਿਆ ਜਾਂਦਾ ਹੈ ਹਰ ਇੰਟਰਵਿਊ 'ਚ

ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਜਿਹੜੇ 21 ਜੂਨ ਨੂੰ ਤਕਰੀਬਨ 3 ਸਾਲ ਬਾਅਦ ਸਿਨੇਮਾ 'ਤੇ ਵਾਪਸੀ ਕਰ ਰਹੇ ਹਨ। ਪ੍ਰਮੋਸ਼ਨ ਦਾ ਦੌਰ ਜਾਰੀ ਹੈ ਤੇ ਛੜਾ ਦੀ ਇਸ ਜੋੜੀ ਦੇ ਥਾਂ ਥਾਂ ਇੰਟਰਵਿਊ ਵੀ ਚੱਲ ਰਹੇ ਹਨ। ਪਰ ਨੀਰੂ ਬਾਜਵਾ ਨੇ ਹੁਣ ਲੱਗਭੱਗ ਹਰ ਇੰਟਰਵਿਊ 'ਚ ਪੁੱਛੇ ਜਾ ਰਹੇ ਸਵਾਲ ਦਾ ਜਵਾਬ ਇੱਕ ਤਸਵੀਰ ਸਾਂਝੀ ਕਰ ਕੇ ਦਿੱਤਾ ਹੈ। ਉਹ ਸਵਾਲ ਇਹ ਹੈ ਕਿ ਦੋਨਾਂ ਦੀ ਕਮਿਸਟਰੀ ਕਾਫੀ ਸ਼ਾਨਦਾਰ ਹੈ ਫ਼ਿਲਮ ਦੇ ਸੈੱਟ 'ਤੇ ਵੀ ਕਾਫੀ ਮਸਤੀ ਕਰਦੇ ਹੋਵੋਗੇ ?

ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ 95 ਪ੍ਰਤੀਸ਼ਤ ਪਹਿਲੀ ਫ਼ਿਲਮ ਜਿੰਨ੍ਹੇ ਮੇਰਾ ਦਿਲ ਲੁੱਟਿਆ ਤੋਂ ਸੈੱਟ 'ਤੇ ਇਸੇ ਤਰ੍ਹਾਂ ਰਹਿੰਦੇ ਹਨ। ਹੁਣ ਤਸਵੀਰ ਦੇਖੀਏ ਤਾਂ ਇਸ 'ਚ ਦਿਲਜੀਤ ਆਪਣੇ ਫੋਨ 'ਤੇ ਬਿਜ਼ੀ ਨੇ ਅਤੇ ਨੀਰੂ ਦੂਜੇ ਪਾਸੇ ਦੇਖ ਰਹੇ ਹਨ। ਕਹਿਣ ਤੋਂ ਭਾਵ ਦੋਨੋਂ ਸੀਨ ਸ਼ੂਟ ਕਰਨ ਤੋਂ ਬਾਅਦ ਆਪਣੇ ਆਪਣੇ ਕੰਮੀ ਲੱਗ ਜਾਂਦੇ ਹਨ। ਤਸਵੀਰ ਤਾਂ ਹੁਣ ਇਹ ਹੀ ਬਿਆਨ ਕਰ ਰਹੀ ਹੈ।

ਹੋਰ ਵੇਖੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

ਆਪਣੇ ਇਸ ਸਵਾਲ ਦਾ ਜਵਾਬ ਤਾਂ ਨੀਰੂ ਬਾਜਵਾ ਨੇ ਹੁਣ ਇਸ ਤਸਵੀਰ ਰਾਹੀਂ ਦੇ ਦਿੱਤਾ ਹੈ ਤਾਂ ਹੋ ਸਕਦਾ ਹੈ ਕਿ ਅੱਗੇ ਉਹਨਾਂ ਨੂੰ ਹੁਣ ਕੋਈ ਇਹ ਸਵਾਲ ਨਹੀਂ ਪੁੱਛਣ ਵਾਲਾ। ਫ਼ਿਲਮ ਬਾਰੇ ਗੱਲ ਕਰੀਏ ਤਾਂ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਛੜਾ' ਕਾਮੇਡੀ ਰੋਮਾਂਟਿਕ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ ਨੂੰ ਜਗਦੀਪ ਸਿੱਧੂ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network