ਨੀਰੂ ਬਾਜਵਾ ਨੇ ਆਪਣੀ ਫੈਨ ਦਾ ਵੀਡਿਓ ਕੀਤਾ ਸਾਂਝਾ

Written by  Shaminder   |  September 20th 2018 11:47 AM  |  Updated: September 20th 2018 11:49 AM

ਨੀਰੂ ਬਾਜਵਾ ਨੇ ਆਪਣੀ ਫੈਨ ਦਾ ਵੀਡਿਓ ਕੀਤਾ ਸਾਂਝਾ

ਨੀਰੂ ਬਾਜਵਾ ਇੱਕ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੀ ਅਦਾਕਾਰੀ ਦੀ ਬਦੌਲਤ ਪੰਜਾਬੀ ਫਿਲਮ ਇੰਡਸਟਰੀ ਹੀ ਨਹੀਂ ,ਬਾਲੀਵੁੱਡ 'ਚ ਵੀ ਖਾਸ ਪਹਿਚਾਣ ਬਣਾਈ ਹੈ । ਉਹ ਅਕਸਰ ਆਪਣੇ ਨਵੇਂ ਪ੍ਰਾਜੈਕਟਾਂ ਦੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ । ਫੈਨਸ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ । ਕਿਸੇ ਗਾਇਕ ਜਾਂ ਅਦਾਕਾਰ ਦੇ ਫੈਨਸ ਉਨ੍ਹਾਂ ਲਈ ਕਿਸੇ ਆਕਸੀਜ਼ਨ ਤੋਂ ਘੱਟ ਨਹੀਂ ਹੁੰਦੇ । ਕਿਉਂਕਿ ਫੈਨਸ ਜੇ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਦੀ ਸ਼ਲਾਘਾ ਕਰਦੇ ਨੇ ਤਾਂ ਇਨ੍ਹਾਂ ਕਲਾਕਾਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ।

ਹੋਰ ਵੇਖੋ :ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

 

 

https://www.instagram.com/p/Bn2wsNRnVV2/?taken-by=neerubajwa

ਅੱਜਕੱਲ੍ਹ ਤਾਂ ਫੈਨਸ ਸੋਸ਼ਲ ਮੀਡੀਆ ਦੇ ਜ਼ਰੀਏ ਮਿੰਟਾਂ ਸਕਿੰਟਾਂ 'ਚ ਆਪਣੇ ਚਹੇਤੇ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਫਿਲਮਾਂ ਅਤੇ ਗੀਤਾਂ ਬਾਰੇ ਪ੍ਰਤੀਕਰਮ ਦੇ ਦਿੰਦੇ ਨੇ ।ਕਲਾਕਾਰ ਵੀ ਇਨਾਂ੍ਹ ਦੇ ਕਮੈਂਟਸ ਅਤੇ ਹੱਲਾਸ਼ੇਰੀ ਦੀ ਵੀਡਿਓ ਸਾਂਝੀ ਕਰਦੇ ਰਹਿੰਦੇ ਨੇ ।ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਰਹੈ । ਜਿਸ 'ਚ ਉਨ੍ਹਾਂ ਦੀ ਇੱਕ ਛੋਟੀ ਜਿਹੀ ਪ੍ਰਸ਼ੰਸਕ ਉਨ੍ਹਾਂ ਦੇ ਗੀਤ 'ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਪਿਆਰ ਵੇ ਸੱਜਣਾ' ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ । ਨੀਰੂ ਬਾਜਵਾ ਨੇ ਇਸ ਵੀਡਿਓ 'ਤੇ ਪ੍ਰਤੀਕਰਮ ਦਿੰਦਿਆਂ ਹੋਈ ਬੱਚੀ ਦੇ ਡਾਂਸ ਦੀ ਤਾਰੀਫ ਕੀਤੀ ਹੈ ।

 

ਇਸ ਵੀਡਿਓ ਨੂੰ ਹੁਣ ਤੱਕ ਉਨ੍ਹਾਂ ਦੇ ਕਈ ਚਾਹੁਣ ਵਾਲਿਆਂ ਨੇ ਪਸੰਦ ਕੀਤਾ ਹੈ । ਨੀਰੂ ਬਾਜਵਾ ਦਾ ਵਿਆਹ 8 ਫਰਵਰੀ 2015 ਨੂੰ ਹਰਮੀਕਪਾਲ ਹੈਰੀ ਜਵੰਧਾ ਨਾਲ ਹੋਇਆ। ਪੰਜਾਬੀ ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਅਦਾਕਾਰਾ ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਕਨੇਡਾ ਦੇ ਵੈਨਕੂਵਰ 'ਚ ਹੋਇਆ। ਨੀਰੂ ਨੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ 'ਮੈਂ ਸੋਲਹਾ ਬਰਸ ਕੀ' ਤੋਂ ਕੀਤੀ। ਸਾਲ 1998 'ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 'ਚ ਨੀਰੂ ਨੇ ਬਾਲੀਵੁੱਡ 'ਚ ਵਾਪਸੀ ਕੀਤੀ। ਫਿਲਮ ਦਾ ਨਾਂਅ ਸੀ 'ਪ੍ਰਿੰਸ', ਜਿਸ 'ਚ ਉਸ ਦੇ ਹੀਰੋ ਵਿਵੇਕ ਓਬਰਾਏ ਸਨ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ।

Neeru Bajwa Performing


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network