ਨੀਰੂ ਬਾਜਵਾ ਨੇ ਆਪਣੀ ਧੀ ਦੀ ਵਰ੍ਹੇਗੰਢ 'ਤੇ ਵੀਡਿਓ ਕੀਤਾ ਸਾਂਝਾ ,ਵੀਡਿਓ 'ਚ ਨੀਰੂ ਦੀ ਧੀ ਵੀ ਆ ਰਹੀ ਨਜ਼ਰ

Written by  Shaminder   |  September 01st 2018 08:23 AM  |  Updated: September 01st 2018 08:23 AM

ਨੀਰੂ ਬਾਜਵਾ ਨੇ ਆਪਣੀ ਧੀ ਦੀ ਵਰ੍ਹੇਗੰਢ 'ਤੇ ਵੀਡਿਓ ਕੀਤਾ ਸਾਂਝਾ ,ਵੀਡਿਓ 'ਚ ਨੀਰੂ ਦੀ ਧੀ ਵੀ ਆ ਰਹੀ ਨਜ਼ਰ

ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਹੀ ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਆਪਣੇ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ ਨੀਰੂ ਬਾਜਵਾ Neeru Bajwa ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੀ ਧੀ ਦੇ ਬਰਥਡੇ 'ਤੇ ਕੇਕ ਲਈ ਕਿਸੇ ਰੁਪਾਲੀ ਦਾ ਸ਼ੁਕਰੀਆ ਅਦਾ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡਿਓ 'ਚ ਉਸ ਦੀ ਧੀ ਅਨਾਇਆ ਦਾ ਜਨਮ ਦਿਨ ਮਨਾਇਆ ਸੀ।ਇਸ ਵੀਡਿਓ 'ਚ ਉਸ ਦੀ ਧੀ ਅਨਾਇਆ ਵੀ ਬੜੇ ਹੀ ਕਿਊਟ ਅੰਦਾਜ਼ 'ਚ ਰੁਪਾਲੀ ਦਾ ਸ਼ੁਕਰੀਆ ਅਦਾ ਕਰ ਰਹੀ ਹੈ ।

https://www.instagram.com/p/BnEJevDnXDN/?hl=en&taken-by=neerubajwa

ਇਸ ਵੀਡਿਓ ਨੂੰ ਹੁਣ ਤੱਕ ਉਨ੍ਹਾਂ ਦੇ ਕਈ ਚਾਹੁਣ ਵਾਲਿਆਂ ਨੇ ਪਸੰਦ ਕੀਤਾ ਹੈ । ਨੀਰੂ ਬਾਜਵਾ ਦਾ ਵਿਆਹ 8 ਫਰਵਰੀ 2015 ਨੂੰ ਹਰਮੀਕਪਾਲ ਹੈਰੀ ਜਵੰਧਾ ਨਾਲ ਹੋਇਆ। ਪੰਜਾਬੀ ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਅਦਾਕਾਰਾ Actress ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਕਨੇਡਾ ਦੇ ਵੈਨਕੂਵਰ 'ਚ ਹੋਇਆ। ਨੀਰੂ ਨੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ 'ਮੈਂ ਸੋਲਹਾ ਬਰਸ ਕੀ' ਤੋਂ ਕੀਤੀ।

neeru bajwa

ਸਾਲ 1998 'ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 'ਚ ਨੀਰੂ ਨੇ ਬਾਲੀਵੁੱਡ 'ਚ ਵਾਪਸੀ ਕੀਤੀ। ਫਿਲਮ ਦਾ ਨਾਂਅ ਸੀ 'ਪ੍ਰਿੰਸ', ਜਿਸ 'ਚ ਉਸ ਦੇ ਹੀਰੋ ਵਿਵੇਕ ਓਬਰਾਏ ਸਨ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਸ ਨੇ ਸਕੂਲ ਜਾਣਾ ਛੱਡ ਦਿੱਤਾ। ਅਦਾਕਾਰੀ ਵਿਚ ਆਪਣੇ ਕਰੀਅਰ ਨੂੰ ਬਣਾਉਣ ਲਈ ਜਲਦੀ ਹੀ ਉਹ ਮੁੰਬਈ ਸ਼ਿਫਟ ਹੋ ਗਈ ,ਇਸ ਤੋਂ ਬਾਅਦ ਨੀਰੂ ਬਾਜਵਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਪਾਲੀਵੁੱਡ 'ਚ ਵੀ ਉਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network