ਹਰ ਸੁੱਖ ਦੁੱਖ ‘ਚ ਸਾਥ ਦਿੰਦੀਆਂ ਹਨ ਨੀਰੂ ਬਾਜਵਾ ਦੀਆਂ ਭੈਣਾਂ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਭੈਣਾਂ ਦਾ ਕੀਤਾ ਧੰਨਵਾਦ By Shaminder 16 May 2020 | Updated On 16 May 2020 12:38 IST in Punjabi Buzz Celebrities Special New Update Advertisment ਨੀਰੂ ਬਾਜਵਾ ਕੁਝ ਮਹੀਨੇ ਪਹਿਲਾਂ ਜੁੜਵਾ ਧੀਆਂ ਦੀ ਮਾਂ ਬਣੇ ਹਨ । ਆਪਣੀਆਂ ਬੱਚੀਆਂ ਦੀਆਂ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਨੇ ।ਪਰ ਹਾਲ ਹੀ ‘ਚ ਉਹ ਆਪਣੀ ਪ੍ਰੈਗਨੇਂਸੀ ‘ਤੇ ਇਸ ਨਾਲ ਜੁੜੀ ਜਾਣਕਾਰੀ ਲਗਾਤਾਰ ਸਾਂਝਾ ਕਰ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਜੋੜੀਆਂ ਬੱਚੀਆਂ ਨੂੰ ਖੁਦ ਜਨਮ ਦਿੱਤਾ ਹੈ । https://www.instagram.com/p/CAMbdgAhtB3/ ਇਸ ਲਈ ਉਨ੍ਹਾਂ ਨੇ ਸੈਰੋਗੇਸੀ ਦੀ ਮਦਦ ਨਹੀਂ ਲਈ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ਦੌਰਾਨ ਉਹ ਹਸਪਤਾਲ ‘ਚ ਮੌਜੂਦ ਸਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੇਘਨਾ ਬਰਾੜ ਉਨ੍ਹਾਂ ਦੇ ਵਾਲਾਂ ਨੂੰ ਕੰਘੀ ਕਰ ਰਹੀ ਹੈ । https://www.instagram.com/p/CAL9RTKBGgE/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੇਰੇ ਬੱਚੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹਸਪਤਾਲ ਦੇ ਕਮਰੇ ‘ਚ ਮੇਰੀ ਭੈਣ ਮੇਘਨਾ ਬਰਾੜ ਅਤੇ ਸਬਰੀਨਾ ਬਾਜਵਾ ਨੇ ਸਾਰੀ ਰਾਤ ਮੇਰੀ ਮਦਦ ਕੀਤੀ ।ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਭਾਵੇਂ ਜੱਟ ਐਂਡ ਜੂਲੀਅਟ ਦਾ ਨਟਖਟ ਕਿਰਦਾਰ ਨਿਭਾਉਣਾ ਹੋਵੇ ਜਾਂ ਫਿਰ ਲੌਂਗ ਲਾਚੀ ‘ਚ ਇਕ ਪਤਨੀ ਦਾ ਕਿਰਦਾਰ, ਹਰ ਕਰੈਕਟਰ ਨੂੰ ਉਨ੍ਹਾਂ ਨੇ ਪੂਰੀ ਸੰਜੀਦਗੀ ਨਾਲ ਨਿਭਾਇਆ ਹੈ ਅਤੇ ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ । #pollywood #neeru-bajwa #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article