ਨੀਰੂ ਬਾਜਵਾ ਦੇ ਬੇਬੀ ਸ਼ਾਵਰ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Lajwinder kaur | January 28, 2020

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣਨ ਵਾਲੀ ਹੈ। ਜੀ ਹਾਂ ਇਹ ਖੁਸ਼ਖ਼ਬਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫੈਨਜ਼ ਦੇ ਨਾਲ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਸਮਸ ਦੇ ਮੌਕੇ ‘ਤੇ ਆਪਣਾ ਬੇਬੀ ਬੰਪ ਸ਼ੋਅ ਕਰਦੇ ਹੋਏ ਇੱਕ ਤਸਵੀਰ ਆਪਣੇ ਲਾਈਫ਼ ਪਾਟਨਰ ਦੇ ਨਾਲ ਸ਼ੇਅਰ ਕੀਤੀ ਸੀ।

View this post on Instagram
 

Sareya nu Merry Christmas from us ?? @vanmysteryman05 ?

A post shared by Neeru Bajwa (@neerubajwa) on

ਨੀਰੂ ਜੋ ਕਿ ਜੁੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਹੈ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇਹ ਪਿਆਰੀਆਂ ਲੇਡੀਜ਼ ਮੇਰਾ ਪਰਿਵਾਰ ਹੈ, ਪਿਆਰ ਦੋਸਤੋ, ਮੇਰੀ ਧੀ ਮੇਰੀ ਭਤੀਜੀਆਂ...ਇਹ ਸਾਰੇ ਸਭ ਬਹੁਤ ਵਧੀਆ ਨੇ !...’
ਹੋਰ  ਵੇਖੋ:ਜਿੰਮੀ ਸ਼ੇਰਗਿੱਲ ਨਜ਼ਰ ਆਏ ਸਰਦਾਰੀ ਲੁੱਕ ‘ਚ, ਰਾਣਾ ਰਣਬੀਰ, ਐਮੀ ਵਿਰਕ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਨੇ ਕੀਤੇ ਕਮੈਂਟਸ ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਲਾਈਫ ਪਾਟਨਰ, ਧੀ, ਭੈਣਾਂ ਤੇ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਬੇਬੀ ਸ਼ਾਵਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
View this post on Instagram
 

A post shared by Neeru Bajwa (@neerubajwa) on

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਵਧੀਆ ਫ਼ਿਲਮਾਂ ਦੇ ਚੁੱਕੇ ਹਨ। ਪਿਛਲੇ ਸਾਲ ਉਹ ਉੜਾ ਆੜਾ ਤੇ ਛੜਾ ਵਰਗੀ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਕੋਕਾ ਨਾਂਅ ਦੀ ਫ਼ਿਲਮ ‘ਚ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like