ਨੀਰੂ ਬਾਜਵਾ ਨੇ ਸ਼ੇਅਰ ਕੀਤੀ ਪੁਰਾਣੀ ਯਾਦ, ਜਦੋਂ ਟਵਿਨਸ ਨੂੰ ਦੇਣਾ ਸੀ ਜਨਮ

written by Shaminder | June 16, 2021

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਉਹ 7 ਮਹੀਨਿਆਂ ਦੀ ਗਰਭਵਤੀ ਸੀ । ਅਦਾਕਾਰਾ ਨੇ ਉਸ ਸਮੇਂ ਦਾ ਆਪਣਾ ਤਜਰਬਾ ਸਾਂਝਾ ਕਰਦਿਆਂ ਲਿਖਿਆ ‘ਮੇਰੀ ਸਾਰੀ ਟੀਮ ਦਾ ਧੰਨਵਾਦ, ਜਿਸ ਨੇ ਮੇਰੇ ਸ਼ੂਟ ਨੂੰ ਬਹੁਤ ਹੀ ਮਜ਼ੇਦਾਰ ਬਣਾ ਦਿੱਤਾ ਅਤੇ ਮੈਂ ਉਸ ਸਮੇਂ 7 ਮਹੀਨੇ ਦੀ ਗਰਭਵਤੀ ਸੀ।

Neeru Bajwa Image From Instagram
ਹੋਰ ਪੜ੍ਹੋ : ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ 
Neeru Bajwa Image From Instagram
ਪਰ ਮੈਂ ਆਪਣੀ ਟਵਿੱਨਸ ਧੀਆਂ ਨੂੰ ਜਨਮ ਦੇਣ ਦੇ ਦਰਦ ਨੂੰ ਵੀ ਭੁੱਲ ਗਈ ਸੀ,ਸੈੱਟ ‘ਤੇ ਮੈਂ ਜਿੰਨਾ ਹੱਸੀ ਓਨਾਂ ਕਦੇ ਵੀ ਨਹੀਂ ਹੱਸੀ’।ਨੀਰੂ ਬਾਜਵਾ ਆਪਣੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਉਹ ਜਲਦ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ।
Neeru Bajwa-picture Image From Instagram
ਹਾਲ ਹੀ ‘ਚ ਉਹ ਅੰਮ੍ਰਿਤ ਮਾਨ ਅਤੇ ਗੁਰਲੇਜ ਅਖਤਰ ਦੇ ਗਾਣੇ ‘ਚ ਫੀਚਰਿੰਗ ‘ਚ ਨਜ਼ਰ ਆਈ ਸੀ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਇਲਾਵਾ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ਅਤੇ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।
 
View this post on Instagram
 

A post shared by Neeru Bajwa (@neerubajwa)

0 Comments
0

You may also like