ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਵੀਡੀਓ

written by Lajwinder kaur | February 24, 2022

ਸਰਗੀ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੀ ਰੁਬੀਨਾ ਬਾਜਵਾ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ । ਕੈਨੇਡਾ ਦੀ ਜੰਮੀ-ਪਲੀ ਰੁਬੀਨਾ ਬਾਜਵਾ ਨੇ ਅੱਜ ਪੰਜਾਬੀ ਫ਼ਿਲਮੀ ਜਗਤ ‘ਚ ਚੰਗਾ ਨਾਂਅ ਬਣਾ ਲਿਆ ਹੈ (Happy Birthday Rubina Bajwa)। ਇਸ ਖ਼ਾਸ ਮੌਕੇ ਉੱਤੇ ਵੱਡੀ ਭੈਣ ਨੀਰੂ ਬਾਜਵਾ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਛੋਟੀ ਭੈਣ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਜਾਣੋ ਰੌਸ਼ਨ ਪ੍ਰਿੰਸ ਨੂੰ ਕਿਸ ਗੱਲ ਤੋਂ ਲਗਦਾ ਸੀ ਡਰ,ਜਿਸ ਕਰਕੇ ਆਪਣੀ ਪਤਨੀ ਨੂੰ ਰੱਖਿਆ ਸੀ ਮੀਡੀਆ ਤੋਂ ਦੂਰ, ਇਸ ਵੀਡੀਓ ‘ਚ ਕੀਤਾ ਖੁਲਾਸਾ

Rubina Bajwa ,, image From instagram

ਨੀਰੂ ਬਾਜਵਾ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਨ੍ਹਾਂ ਨੇ ਨੀਰੂ ਬਾਜਵਾ ਦੀਆਂ ਅਣਦੇਖੀਆਂ ਤਸਵੀਰਾਂ ਤੇ ਵੀਡੀਓਜ਼ ਕਲਿਪ ਨੂੰ ਪੇਸ਼ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਪੁਰਾਣੇ ਹਿੰਦੀ ਗੀਤ ਬਿਨ ਤੇਰੇ ਸਨਮ ਦੇ ਨਾਲ ਅਪਲੋਡ ਕੀਤਾ ਹੈ। ਨੀਰੂ ਨੇ ਕੈਪਸ਼ਨ ਚ ਲਿਖਿਆ ਹੈ- ‘ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ... never will.... ਤੂੰ ਹੀ ਇਸ ਸੰਸਾਰ ਤੇ ਇੱਕੋ ਇੱਕ ਅਜਿਹੀ ਵਿਅਕਤੀ ਹੋ ਜੋ ਮੈਨੂੰ ਸਭ ਤੋਂ ਵੱਧ ਗੁੱਸਾ ਦਵਾਉਂਦੀ ਹੈ ਪਰ ਸਭ ਤੋਂ ਵੱਧ ਹਸਾਉਂਦੀ ਵੀ ਹੈ, live, love’ਉਨ੍ਹਾਂ ਨੇ ਨਾਲ ਇੱਕ ਇੰਗਲਿਸ਼ 'ਚ ਕਵਿਤਾ ਵੀ ਨਾਲ ਪੋਸਟ ਕੀਤੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਰੁਬੀਨਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

Neeru-Rubina

ਹੋਰ ਪੜ੍ਹੋ : ਗਾਇਕ ਐਮੀ ਵਿਰਕ ਨੇ ਵੀ 'ਚੌਸਰ-ਦ ਪਾਵਰ ਗੇਮਜ਼' ਦੀ ਟੀਮ ਨੂੰ ਦਿੱਤੀ ਵਧਾਈ, ਦਰਸ਼ਕਾਂ ਦੇ ਨਾਲ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ ਸਿਆਸੀ ਡਰਾਮੇ 'ਤੇ ਅਧਾਰਿਤ ਨਵੀਂ ਵੈੱਬ ਸੀਰੀਜ਼ ‘ਚੌਸਰ’

ਦੱਸ ਦਈਏ ਰੁਬੀਨਾ ਬਾਜਵਾ ਵੀ ਆਪਣੇ ਭੈਣ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਪੰਜਾਬੀ  ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਸ ਨੇ ਵੀ ਕਈ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ। ਉਸ ਨੇ ਫ਼ਿਲਮ ‘ਸਰਗੀ’, ‘ਮੁੰਡਾ ਹੀ ਚਾਹੀਦਾ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਹਨ । ਜਿਨ੍ਹਾਂ ‘ਚ ਉਸ ਨੇ ਕੰਮ ਕੀਤਾ ਹੈ ।

 

 

View this post on Instagram

 

A post shared by Neeru Bajwa (@neerubajwa)

You may also like