Advertisment

‘ਮਿਸ਼ਨ ਆਰੀਅਨ ਮੁਕੰਮਲ’, ਨੀਰੂ ਬਾਜਵਾ ਨੇ ਪੋਸਟ ਪਾ ਕੇ ਸਭ ਦਾ ਭਰਵਾਂ ਸਹਿਯੋਗ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

author-image
By Lajwinder kaur
New Update
‘ਮਿਸ਼ਨ ਆਰੀਅਨ ਮੁਕੰਮਲ’, ਨੀਰੂ ਬਾਜਵਾ ਨੇ ਪੋਸਟ ਪਾ ਕੇ ਸਭ ਦਾ ਭਰਵਾਂ ਸਹਿਯੋਗ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ
Advertisment
ਪੰਜਾਬੀ ਫ਼ਿਲਮਾਂ ਦੀ ਸੁਪਰ ਸਟਾਰ ਐਕਟਰੈੱਸ ਨੀਰੂ ਬਾਜਵਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਦਿਨ ਰਾਤ ਇੱਕ ਕਰਕੇ ਫ਼ੰਡ ਇਕੱਠਾ ਕਰ ਰਹੇ ਸਨ ।
View this post on Instagram
 

A post shared by Neeru Bajwa (@neerubajwa) on

Advertisment
publive-image ਆਰੀਅਨ ਦਿਓਲ ਨਾਂਅ ਦਾ ਇਹ ਬੱਚਾ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ, ਤੇ ਇਸ ਬਿਮਾਰੀ ਦੇ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਜਿਸ ਕਰਕੇ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਲਈ ਨੀਰੂ ਬਾਜਵਾ ਅੱਗੇ ਆਏ ਸਨ । publive-image ਨੀਰੂ ਬਾਜਵਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਬੱਚੇ ਦੇ ਇਲਾਜ ਲਈ ਫ਼ੰਡ ਇਕੱਠਾ ਹੋ ਗਿਆ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਫ਼ੰਡ ‘ਚ ਇਕੱਠੇ ਹੋਏ ਸਾਰੇ ਹੀ ਪੈਸਿਆਂ ਦੀ ਜਾਣਕਾਰੀ ਦਿੱਤੀ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਆਰੀਅਨ ਦੇ ਲਈ ਰਾਸ਼ੀ ਇਕੱਠੀ ਕਰ ਰਹੀ ਟੀਮ ਵੀ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਪੋਸਟ ਪਾ ਕੇ ਲਿਖਿਆ ਹੈ, ‘ਆਰੀਅਨ ਸਿੰਘ ਦਿਓਲ ਦੀ ਜ਼ਿੰਦਗੀ ਦੀ ਜੰਗ ਜਿੱਤਣ ਲਈ ਜਿਸ ਮਿਸ਼ਨ ਨੂੰ ਆਪਾਂ ਸਾਰਿਆਂ ਨੇ ਕੁਝ ਹਫਤੇ ਪਹਿਲਾਂ ਸ਼ੁਰੂ ਕੀਤਾ ਸੀ। ਤੁਹਾਡੇ ਸਾਰਿਆਂ ਦੇ ਭਰਵੇਂ ਸਹਿਯੋਗ ਨਾਲ ਲੋੜੀਂਦੀ ਰਕਮ ਦਾ ਫ਼ੰਡ ਹੁਣ ਇਕੱਠਾ ਹੋ ਚੁੱਕਾ ਹੈ । ਹੁਣ ਇਸ ਕੰਮ ਲਈ ਹੋਰ ਪੈਸਿਆਂ ਦੀ ਲੋੜ ਨਹੀਂ ਹੈ । ਇਸ ਮਿਸ਼ਨ ਵਿੱਚ ਸਾਥ ਦੇਣ ਲਈ ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਬੇਹੱਦ ਧੰਨਵਾਦ ਕਰਦੀ ਹਾਂ, ਉਮੀਦ ਕਰਦੀ ਹਾਂ ਕਿ ਤੁਹਾਡੇ ਸਹਿਯੋਗ ਨਾਲ ਆਰੀਅਨ ਸਿੰਘ ਦਿਓਲ ਇਸ ਲੜਾਈ ਨੂੰ ਜਿੱਤ ਕੇ ਲੰਬੀ ਉਮਰ ਖ਼ੁਸ਼ੀ ਖ਼ੁਸ਼ੀ ਜੀਏਗਾ। ਇੱਕ ਵਾਰ ਫੇਰ ਜੋ ਵਿਸ਼ਵਾਸ ਤੇ ਭਰੋਸਾ ਇਨਸਾਨੀਅਤ ਦੇ ਪੱਖ ਤੋਂ ਤੁਸੀਂ ਦਿਖਾਇਆ ਉਸ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ।-- ਨੀਰੂ ਬਾਜਵਾ’ publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment