
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਵੀ ਉਨ੍ਹਾਂ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਅੱਜ ਵੀ ਉਨ੍ਹਾਂ ਕਦੇ-ਕਦੇ ਮਾਂ ਤੋਂ ਝਿੜਕਾਂ ਪੈ ਜਾਂਦੀਆਂ ਹਨ।
ਹੋਰ ਪੜ੍ਹੋ : ਸ਼ੇਰ ਬੱਗਾ ਫ਼ਿਲਮ ਦਾ ਨਵਾਂ ਗੀਤ ‘Jaadu Di Shadi’ ਹੋਇਆ ਰਿਲੀਜ਼, ਜਾਣੋ ਕੌਣ ਹੈ ਸੋਨਮ ਬਾਜਵਾ ਦੀ ਜਾਦੂ ਦੀ ਛੜੀ

ਇਸ ਵੀਡੀਓ ਚ ਸ਼ੇਅਰ ਕਰਦੇ ਹੋਏ ਨੀਰੂ ਬਾਜਵਾ ਨੇ ਕੈਪਸ਼ਨ ਚ ਲਿਖਿਆ ਹੈ- ‘ਅੱਜ ਵੀ ਹੁੰਦਾ ਹੈ... Seriously 😳 ❤️... ਲਵਿੰਗ ਦਿਸ!’। ਇਸ ਵੀਡੀਓ 'ਚ ਨੀਰੂ ਬਾਜਵਾ ਜਿਸ ਨੇ ਕੰਨ ਨੂੰ ਫੋਨ ਲਾਇਆ ਹੋਏ ਤੇ ਉਹ ਏਵੇਂ ਸ਼ੋਅ ਕਰ ਰਹੀ ਹੈ ਦੂਜੇ ਪਾਸੇ ਉਸਦੀ ਮਾਂ ਜੋ ਕਿ ਕਹਿ ਰਹੀ ਹੈ ਕਿ ਤੂੰ ਘਰੇ ਤਾਂ ਆ ਤੇਰੇ ਮੈਂ ਖਿੱਚਕੇ ਦੋ ਚਪੇੜਾਂ ਮਾਰਾਂ..ਉੱਧਰ ਵੀ ਨੀਰੂ ਬਾਜਵਾ ਲਵ ਯੂ ਮਾਂ ਕਹਿਣ ਵਾਲੇ ਡਾਇਲਾਗ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਤੇ ਸੁਨੰਦਾ ਸ਼ਰਮਾ ਨੇ ਵੀ ਕਮੈਂਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਵਾਇਰਲ ਵੀਡੀਓ ਉੱਤੇ ਰੀਲ ਬਣਾਈ ਹੈ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਕੋਕਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਸੀ। ਇਸ ਤੋਂ ਇਲਾਵਾ ਨੀਰੂ ਬਾਜਵਾ ਬਹੁਤ ਜਲਦ ਸਨੋਅਮੈਨ, ਕਲੀ ਜੋਟਾ ਅਤੇ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਨੀਰੂ ਬਾਜਵਾ ਜੋ ਕਿ ਆਪਣੀ ਹਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ।

View this post on Instagram