ਨੀਰੂ ਬਾਜਵਾ ਆਪਣੇ ਪਤੀ ਨਾਲ ਮਨਾ ਰਹੀ ਹੈ ਹਵਾਈ ਬੀਚ 'ਤੇ ਛੁੱਟੀਆਂ, ਦੇਖੋ ਵਾਇਰਲ ਤਸਵੀਰਾਂ 

Written by  Rupinder Kaler   |  February 09th 2019 03:47 PM  |  Updated: February 09th 2019 03:47 PM

ਨੀਰੂ ਬਾਜਵਾ ਆਪਣੇ ਪਤੀ ਨਾਲ ਮਨਾ ਰਹੀ ਹੈ ਹਵਾਈ ਬੀਚ 'ਤੇ ਛੁੱਟੀਆਂ, ਦੇਖੋ ਵਾਇਰਲ ਤਸਵੀਰਾਂ 

ਪਾਲੀਵੁੱਡ ਐਕਟਰੈੱਸ ਨੀਰੂ ਬਾਜਵਾ ਆਪਣੇ ਵਿਆਹ ਦੀ ਚੌਥੀ ਸਾਲਗਿਰ੍ਹਾ ਮਨਾ ਰਹੀ ਹੈ । ਨੀਰੂ ਬਾਜਵਾ ਨੇ ਸਾਲ 2015  ਵਿੱਚ ਫਿਲਮ ਪ੍ਰੋਡਿਊਸਰ ਹੈਰੀ ਜਵੰਦਾ ਨਾਲ ਵਿਆਹ ਕਰਵਾਇਆ ਸੀ । ਨੀਰੂ ਬਾਜਵਾ ਆਪਣੀ ਵਿਆਹ ਦੀ ਸਾਲਗਿਰ੍ਹਾ ਹਵਾਈ ਬੀਚ ਤੇ ਮਨਾ ਰਹੀ ਹੈ । ਨੀਰੂ ਬਾਜਵਾ ਨੇ ਆਪਣੇ ਇਸ ਟਰਿੱਪ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।

https://www.instagram.com/p/BtpIL_QBeHP/?utm_source=ig_embed

ਇਹਨਾਂ ਛੁੱਟੀਆਂ ਦੌਰਾਨ ਨੀਰੂ ਬਾਜਵਾ ਦੀ ਧੀ ਵੀ ਉਹਨਾਂ ਦੇ ਨਾਲ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰੂ ਤੇ ਹੈਰੀ ਦਾ ਵਿਆਹ ੮ ਫਰਵਰੀ ੨੦੧੫ ਵਿੱਚ ਹੋਇਆ ਸੀ ।ਇਹ ਜੋੜੀ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/Btoz9KIHtcA/?utm_source=ig_embed

ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੋਵੇਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਖੁਸ਼ ਹਨ । ਨੀਰੂ ਬਾਜਵਾ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਉੜਾ ਆੜਾ ਰਿਲੀਜ਼ ਹੋਈ ਹੈ । ਇਸ ਫਿਲਮ ਨੂੰ ਬਾਕਸ ਆਫਿਸ ਤੇ ਚੰਗੀ ਸਫਲਤਾ ਮਿਲੀ ਹੈ । ਛੇਤੀ ਹੀ ਨੀਰੂ ਬਾਜਵਾ ਦੀ ਫਿਲਮ ਮੁੰਡਾ ਹੀ ਚਾਹੀਦਾ ਆਉਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network