ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਆਪਣੀ ਰੋਮਾਂਟਿਕ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਖੂਬ ਪਸੰਦ

Written by  Lajwinder kaur   |  February 16th 2020 01:36 PM  |  Updated: February 17th 2020 10:18 AM

ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਆਪਣੀ ਰੋਮਾਂਟਿਕ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਖੂਬ ਪਸੰਦ

ਪੰਜਾਬੀ ਇੰਡਸਟਰੀ ਦੀ ਬਾਕਮਾਲ ਅਦਾਕਾਰਾ ਨੀਰੂ ਬਾਜਵਾ ਨੇ ਬਿਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਖ਼ਾਸ ਤਸਵੀਰਾਂ ਦਾ ਇੱਕ ਫੋਟੋ ਕਲਾਜ ਬਣਾ ਕੇ  ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਜੀ ਹਾਂ ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਲਾਈਫ਼ ਪਾਟਨਰ ਦੇ ਨਾਲ ਰੋਮਾਂਟਿਕ ਮੂਡ ‘ਚ ਦਿਖਾਈ ਦੇ ਰਹੇ ਨੇ। ਇਹ ਕਲਾਜ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

View this post on Instagram

 

My Valentine❤️ @vanmysteryman05

A post shared by Neeru Bajwa (@neerubajwa) on

ਹੋਰ ਵੇਖੋ:ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ 

ਨੀਰੂ ਬਾਜਵਾ ਨੇ ਪੋਸਟ ਕਰਦੇ ਹੋਏ ਲਿਖਿਆ ਹੈ, ‘ਮੇਰਾ ਵੈਲੇਂਨਟਾਈਨ ਡੇਅ’ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਨੂੰ ਟੈਗ ਵੀ ਕੀਤਾ ਹੈ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਹੁਣ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਨ੍ਹਾਂ ਨੇ ਪਿਛਲੇ ਸਾਲ ਛੜਾ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਸੀ। ਜਿਸ 'ਚ ਉਹ ਦਿਲਜੀਤ ਦੋਸਾਂਝ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਗੁਰਨਾਮ ਭੁੱਲਰ ਦੇ ਨਾਲ ‘ਕੋਕਾ’ ਫ਼ਿਲਮ ‘ਚ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network