ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Written by  Shaminder   |  November 24th 2021 03:04 PM  |  Updated: November 24th 2021 03:04 PM

ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਨੀਰੂ ਬਾਜਵਾ (Neeru Bajwa)  ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਜਲਦ ਹੀ ਅਦਾਕਾਰਾ ਹਾਲੀਵੁੱਡ (Hollywood) ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਨੀਰੂ ਬਾਜਵਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ (Video) ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜੋ ਕਿ ਪ੍ਰਸ਼ੰਸਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀਆਂ ਹਨ । ਇਹ ਤਸਵੀਰਾਂ ਕਾਫੀ ਪੁਰਾਣੀਆਂ ਹਨ, ਜਿਨ੍ਹਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Neeru Bajwa with husband image From instagram

ਹੋਰ ਪੜ੍ਹੋ : ਉਪਾਸਨਾ ਸਿੰਘ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਪਹਾੜਾਂ ਦੀ ਕਰਵਾਈ ਸੈਰ

ਇਨ੍ਹਾਂ ਤਸਵੀਰਾਂ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦਿਖਾਈ ਦੇ ਰਿਹਾ ਹੈ ਅਤੇ ਇੱਕ ਤਸਵੀਰ ‘ਚ ਤਾਂ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ਲਿਪਲਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਨ੍ਹਾਂ ਥ੍ਰੋਬੈਕ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।

neeru Bajwa image From instagram

ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਪਰ ਬਾਅਦ ‘ਚ ਉਸ ਨੇ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਦੇ ਕਾਰਨ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਅਤੇ ਪਾਲੀਵੁੱਡ ‘ਚ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਨਜ਼ਰ ਆਈ ਹੈ ।

 

View this post on Instagram

 

A post shared by Neeru Bajwa (@neerubajwa)

ਇਸ ਤੋਂ ਇਲਾਵਾ ਉਹ ਜਲਦ ਹੀ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾੳ’ ‘ਚ ਦਿਖਾਈ ਦੇਵੇਗੀ । ਇਸ ਦੇ ਨਾਲ ਹੀ ਅਦਾਕਾਰਾ ਹਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਏਗੀ । ਇਸ ਦੇ ਨਾਲ ਹੀ ਹੋਰ ਵੀ ਕਈ ਪ੍ਰਾਜੈਕਟਸ ‘ਚ ਉੁਹ ਦਿਖਾਈ ਦੇਣਗੇ । ਨੀਰੂ ਬਾਜਵਾ ਬਤੌਰ ਮਾਡਲ ਕਈ ਗੀਤਾਂ ‘ਚ ਵੀ ਹੁਣ ਤੱਕ ਨਜ਼ਰ ਆ ਚੁੱਕੀ ਹੈ । ਪਿੱਛੇ ਜਿਹੇ ਅੰਮ੍ਰਿਤ ਮਾਨ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਸੀ । ਜਿਸ ਨੂੰ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network