ਜਿੰਮ ‘ਚ ਮਸਤੀ ਕਰਦੀਆਂ ਨਜ਼ਰ ਆਈਆਂ ਨੀਰੂ ਬਾਜਵਾ ਤੇ ਸਿੰਮੀ ਚਾਹਲ

written by Lajwinder kaur | May 18, 2022

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ Neeru Bajwa ਨੇ ਕਿਊਟ ਜਿਹੀ ਅਦਾਕਾਰਾ ਸਿੰਮੀ ਚਾਹਲ ਦੇ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ।

neeru bajwa ,,.,,- image From instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ

simi and neeru at gym

ਇਸ ਵੀਡੀਓ ‘ਚ ਨੀਰੂ ਬਾਜਵਾ ਅਤੇ ਸਿੰਮੀ ਚਾਹਲ ਜਿੰਮ ‘ਚ ਐਕਸਰਸਾਈਜ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਰ ਕਸਰਤ ਕਰਦੇ-ਕਰਦੇ ਦੋਵੇਂ ਅਦਾਕਾਰਾਂ ਅਚਾਨਕ ਪੰਜਾਬੀ ਗੀਤ ਉੱਤੇ ਡਾਂਸ ਕਰਨ ਲੱਗ ਜਾਂਦੀਆਂ ਹਨ। ਜੀ ਹਾਂ ਦੋਵੇਂ ਜਣੀਆਂ Holla ਗੀਤ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਹੈ-‘ਸੋ ਮੈਂ ਜਿੰਮ ਚ ਇੱਕ ਹੋਰ ਕੋਕਾ ਕੁੜੀ ਮਿਲੀ! ਮਾਈ ਡਾਰਲਿੰਗ @simichahal9 so proud of you !’।

Neeru Bajwa

ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਚ ਕਾਫੀ ਐਕਟਿਵ ਹੈ। ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰਨ ਲਈ ਤਿਆਰ ਹੈ। ਉੱਧਰ ਗੱਲ ਕਰੀਏ ਸਿੰਮੀ ਚਾਹਲ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ।

ਉਹ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’, ‘ਚੱਲ ਮੇਰਾ ਪੁੱਤ-3’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਬਹੁਤ ਜਲਦ ਉਹ ਚੱਲ ਮੇਰਾ ਪੁੱਤ-4 ਅਤੇ ਗੋਲਕ,ਬੁਗਨੀ ਬੈਂਕ ਤੇ ਬਟੂਆ-2 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : Taarak Mehta Ka Ooltah Chashmah: ਇੱਕ ਹੋਰ ਅਦਾਕਾਰ 14 ਸਾਲ ਬਾਅਦ 'ਤਾਰਕ ਮਹਿਤਾ' ਛੱਡਣਗੇ, ਪ੍ਰਸ਼ੰਸਕ ਹੋਏ ਨਿਰਾਸ਼

 

 

View this post on Instagram

 

A post shared by Neeru Bajwa (@neerubajwa)

You may also like