ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਲਈ ਗਾਇਆ ਪਿਆਰਾ ਜਿਹਾ ਗੀਤ, ਮਾਂ-ਧੀ ਦਾ ਕਿਊਟ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | November 22, 2020

ਪੰਜਾਬੀ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਏਨੀਂ ਦਿਨੀਂ ਉਹ ਲੰਡਨ ‘ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮਾਂ ਉੱਤੇ ਕੰਮ ਕਰ ਰਹੇ ਨੇ । ਜਿਸ ਕਰਕੇ ਉਹ ਆਪਣੇ ਪਰਿਵਾਰ ਤੋਂ ਦੂਰ ਨੇ । ਆਪਣੇ ਬੱਚੀਆਂ ਨੂੰ ਯਾਦ ਕਰਦੇ ਹੋਏ ਉਹ ਅਕਸਰ ਹੀ ਕੁਝ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । inside pic of neeru bajwa ਹੋਰ ਪੜ੍ਹੋ : ਨੀਰੂ ਬਾਜਵਾ ਨੇ ਦੀਵਾਲੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਆਪਣੀ ਬੇਟੀਆਂ ਨਾਲ ਕੀਤਾ ਖ਼ਾਸ ‘ਵਾਅਦਾ’
ਇਸ ਵਾਰ ਉਨ੍ਹਾਂ ਨੇ ਆਪਣੀ ਵੱਡੀ ਬੇਟੀ ਅਨਾਇਆ ਦਾ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। inside comment from neeru bajwa post ਵੀਡੀਓ ‘ਚ ਨੀਰੂ ਬਾਜਵਾ ਆਪਣੀ ਧੀ ਦੇ ਲਈ ਹਿੰਦੀ ਗੀਤ ‘ਤੂ ਮੇਰਾ ਦਿਲ ਤੂ ਮੇਰੀ ਜਾਨ’ ਗੁਣਗੁਣਾਉਂਦੇ ਹੋਈ ਨਜ਼ਰ ਆ ਰਹੀ ਹੈ । ਅਨਾਇਆ ਆਪਣਾ ਕਿਊਟਨੈੱਸ ਦੇ ਨਾਲ ਕਾਰ ‘ਚ ਹੀ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । neeru bajwa pic ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਨਿਮਰਤ ਖਹਿਰਾ ਜੱਸੀ ਗਿੱਲ ਤੇ ਕਈ ਹੋਰ ਕਲਾਕਾਰ ਕਮੈਂਟ ਦੇ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

 
View this post on Instagram
 

A post shared by Neeru Bajwa (@neerubajwa)

0 Comments
0

You may also like