Advertisment

ਲੋਕਾਂ ਨੇ ਨੀਰੂ ਬਾਜਵਾ ਦੇ ਪਿਤਾ ਨੂੰ ਕਿਹਾ ਸੀ ਕੁੜੀਆਂ ਨਹੀਂ ਕਰਦੀਆਂ ਕੰਮ, ਪਰ ਪਿਤਾ ਨੇ ਇੰਝ ਦਿੱਤਾ ਸੀ ਸਾਥ, ਦੇਖੋ ਵੀਡੀਓ

author-image
By Aaseen Khan
New Update
ਲੋਕਾਂ ਨੇ ਨੀਰੂ ਬਾਜਵਾ ਦੇ ਪਿਤਾ ਨੂੰ ਕਿਹਾ ਸੀ ਕੁੜੀਆਂ ਨਹੀਂ ਕਰਦੀਆਂ ਕੰਮ, ਪਰ ਪਿਤਾ ਨੇ ਇੰਝ ਦਿੱਤਾ ਸੀ ਸਾਥ, ਦੇਖੋ ਵੀਡੀਓ
Advertisment
ਪੰਜਾਬੀ ਸਿਨੇਮਾ ਦਾ ਸਭ ਤੋਂ ਵੱਧ ਚਮਕਦਾਰ ਚਿਹਰਾ ਨੀਰੂ ਬਾਜਵਾ ਜਿਸ ਦਾ ਅੱਜ ਬੱਚਾ ਬੱਚਾ ਫੈਨ ਹੈ। ਪਰ ਉਹਨਾਂ ਦੀ ਇਸ ਕਾਮਯਾਬੀ ਦਾ ਸਫ਼ਰ ਸੌਖਾ ਨਹੀਂ ਸੀ। ਨੀਰੂ ਬਾਜਵਾ ਜਿਹੜੇ ਮੂਲ ਰੂਪ ਤੋਂ ਕੈਨੇਡਾ ਤੋਂ ਹਨ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 ‘ਚ ਦੇਵ ਆਨੰਦ ਦੀ ਫਿਲਮ ‘ਸੋਲ੍ਹਾਂ ਬਰਸ ਕੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਅੜਬ ਮੁਟਿਆਰਾਂ ਦਾ ਚੈਲੇਂਜ ਲੈਂਦੇ ਹੋਏ ਨੀਰੂ ਬਾਜਵਾ ਨੇ ਆਪਣੇ ਅੜਬ ਹੋਣ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
Advertisment
publive-image ਨੀਰੂ ਬਾਜਵਾ ਦਾ ਕਹਿਣਾ ਹੈ ਕਿ ਜਦੋਂ 20 ਸਾਲ ਪਹਿਲਾਂ ਉਹਨਾਂ ਭਾਰਤ ਆਉਣਾ ਸੀ ਤਾਂ ਉਹਨਾਂ ਦੇ ਪਿਤਾ ਨੂੰ ਲੋਕਾਂ ਨੇ ਕਿਹਾ ਸੀ ਕਿ ਰਹਿਣ ਦੋ ਜੱਟਾ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਪਰ ਨੀਰੂ ਬਾਜਵਾ ਦੇ ਪਿਤਾ ਨੇ ਆਪਣੀ ਬੇਟੀ ਦਾ ਸਾਥ ਦਿੱਤਾ ਅਤੇ ਥਾਪੜਾ ਦੇ ਕੇ ਕੰਮ ਕਰਨ ਲਈ ਭੇਜ ਦਿੱਤਾ। ਅੱਜ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਸਟਾਰ ਹੈ। ਹੋਰ ਵੇਖੋ : ਜਲਦ ਸਾਹਮਣੇ ਆਵੇਗੀ ਨਿੰਜਾ ਤੇ ਮੈਂਡੀ ਤੱਖਰ ਦੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦੀ ਪਹਿਲੀ ਝਲਕ, ਦੇਖੋ ਨਵਾਂ ਪੋਸਟਰ
Advertisment
 
View this post on Instagram
 

?

A post shared by Neeru Bajwa (@neerubajwa) on

ਨੀਰੂ ਬਾਜਵਾ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਟੀ. ਵੀ. ਸੀਰੀਅਲ ਤੇ ਪੰਜਾਬੀ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ। 2002 ‘ਚ ਕਮਲਹੀਰ ਦੇ ਗੀਤ ਕੈਂਠੇ ਵਾਲਾ ਪੁੱਛੇ ਤੇਰਾ ਨਾਂਅ ‘ਚ ਨੀਰੂ ਬਾਜਵਾ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪੰਜਾਬੀ ਇੰਡਸਟਰੀ ‘ਚ ਚਰਚਾ ਹੋਣ ਲੱਗੀ।
 
View this post on Instagram
 

?

A post shared by Neeru Bajwa (@neerubajwa) on

ਪੰਜਾਬੀ ਸਿਨੇਮਾ ਦੀਆਂ ਕੁਝ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ ਨੀਰੂ ਬਾਜਵਾ ਦੀਆਂ ਹੀ ਹਨ ਜਿੰਨ੍ਹਾਂ ‘ਚ ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ 2, ਸਰਦਾਰ ਜੀ 2, ਅਤੇ ਸਾਲ 2019 ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮ ‘ਛੜਾ’ ‘ਚ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment