ਨੀਰੂ ਬਾਜਵਾ ਨੇ ਦੱਸਿਆ ਕਿਵੇਂ ਰੱਖਦੀ ਹੈ ਉਹ ਆਪਣੇ ਆਪ ਨੂੰ ਫਿੱਟ, ਦੇਖੋ ਵੀਡੀਓ

written by Lajwinder kaur | March 25, 2022

ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਅਦਾਕਾਰਾ ਨੀਰੂ ਬਾਜਵਾ Neeru Bajwa ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਵਰਕਆਉਟ ਵਾਲਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ :  ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

neeru bajwa pics

image From instagramਇਸ ਵੀਡੀਓ ਉਹ ਜਿੰਮ 'ਚ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ‘Had a kick a workout…ਮੈਂ ਪੜ੍ਹਿਆ ਕਿ ਮੈਂ ਪੰਜ ਘੰਟੇ ਜਿੰਮ 'ਚ ਬਿਤਾਉਂਦੀ ਹਾਂ... no folks I go to workout not fool around... #noexcuses ਇੱਕ ਘੰਟਾ ਮੇਰੇ ਲਈ ਬਹੁਤ ਜ਼ਿਆਦਾ ! ਪਰ 15 ਮਿੰਟ ਮੇਰੇ ਲਈ ਬਹੁਤ ਹੈ...’। ਪ੍ਰਸ਼ੰਸਕਾਂ ਨੂੰ ਨੀਰੂ ਬਾਜਵਾ  ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

neeru bajwa,,,

ਹੋਰ ਪੜ੍ਹੋ : ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਨਾਮੀ ਅਦਾਕਾਰਾ ਹੈ। ਜੋ ਕਿ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਹਾਲ ਹੀ ਚ ਉਹ ਪਾਣੀ ਚ ਮਧਾਣੀ ਤੇ ਸ਼ਾਵਾ ਨੀ ਗਿਰਧਾਰੀ ਲਾਲ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਸੀ। ਬਹੁਤ ਜਲਦ ਉਹ ਸਤਿੰਦਰ ਸਰਤਾਜ ਦੇ ਨਾਲ ਕਲੀ ਜੋਟਾ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਨੀਰੂ ਬਾਜਵਾ ਇਸ ਤੋਂ ਇਲਾਵਾ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓ ਚ ਵੀ ਅਦਾਕਾਰੀ ਕਰ ਚੁੱਕੀ ਹੈ।

 

 

View this post on Instagram

 

A post shared by Neeru Bajwa (@neerubajwa)

You may also like