ਨੀਰੂ ਬਾਜਵਾ ਨੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਕੀਤਾ ਧੰਨਵਾਦ

Written by  Shaminder   |  August 27th 2020 05:34 PM  |  Updated: August 27th 2020 05:34 PM

ਨੀਰੂ ਬਾਜਵਾ ਨੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਕੀਤਾ ਧੰਨਵਾਦ

ਨੀਰੂ ਬਾਜਵਾ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ ।ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵਧਾਈ ਦਿੱਤੀ ਇਸਦੇ ਨਾਲ ਹੀ ਉਨ੍ਹਾਂ ਦੀਆਂ ਭੈਣਾਂ ਨੇ ਵੀ ਜਨਮ ਦਿਨ ਦੀ ਵਧਾਈ ਅਨੋਖੇ ਅੰਦਾਜ਼ ‘ਚ ਦਿੱਤੀ ਸੀ । ਜਿਸ ਤੋਂ ਬਾਅਦ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਆਪਣੀ ਭੈਣ ਸਬਰੀਨਾ ਬਾਜਵਾ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।

https://www.instagram.com/p/CEYPp_rhJTo/

ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤੂੰ ਮੇਰੀ ਬੈਕਬੌਨ ਹੈਂ, ਹੈਰੀ ਅਨਾਇਆ, ਆਲੀਆ ਅਤੇ ਅਕੀਰਾ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਤੇਰਾ ਸਾਥ ਮਿਲਿਆ ।ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਲਦ ਹੀ ਉਹ ਨਵੇਂ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।

https://www.instagram.com/p/CEWAbjch_pz/

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ । ਉਹ ਪੰਜਾਬੀ ਸਿਨੇਮੇ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਨੇ । ਆਪਣੀ ਭੈਣ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ ‘ਚ ਕਮਾਲ ਦਾ ਕੰਮ ਕਰ ਰਹੇ ਨੇ । ਉਹ ਪਿਛਲੇ ਸਾਲ ‘ਲਾਈਏ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’ ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।

https://www.instagram.com/p/CEVyRISBTqy/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network