ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ, ਫੈਨਜ਼ ਵੀ ਕਮੈਂਟ ਕਰਕੇ ਕਰ ਰਹੇ ਨੇ ਵਿਸ਼

written by Lajwinder kaur | September 10, 2020

ਪੰਜਾਬੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸਰਬੀਨਾ ਬਾਜਵਾ ਦੇ ਜਨਮ ਦਿਨ ਤੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ ।

ਉਨ੍ਹਾਂ ਨੇ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਕਿਊਟ ਜਿਹਾ ਫੋਟੋ ਕੋਲਾਜ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਸਬਰੀਨਾ ਬਾਜਵਾ..ਜਨਮ ਦਿਨ ਦੀਆਂ ਟ੍ਰੇਨ ਸ਼ੁਰੂ ਹੋ ਗਈ ਹੈ ਛੂਕ ਛੂਕ..ਬਹੁਤ ਸਾਰਾ ਪਿਆਰ...ਚਲੋ ਸੈਲੀਬਰੇਟ ਕਰੀਏ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਸਬਰੀਨਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਜੇ ਗੱਲ ਕਰੀਏ ਸਬਰੀਨਾ ਬਾਜਵਾ ਵੀ ਤਾਂ ਉਹ ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦੇ ਇੱਕ ਗੀਤ ‘ਚ ਅਜਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਤਿੰਨੋਂ ਭੈਣਾ ਰੁਬੀਨਾ, ਨੀਰੂ ਤੇ ਸਬਰੀਨਾ ਇਕੱਠੇ ਪਰਫ਼ਾਰ੍ਮ ਕਰਦੇ ਹੋਏ ਦਿਖਾਈ ਦਿੱਤੇ ਸਨ । ਸਬਰੀਨਾ ਅਕਸਰ ਹੀ ਆਪਣੀ ਭਾਣਜੀਆਂ ਦੇ ਨਾਲ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram
 

My girls ❤️ #mausilovesyoutothemoonandback

A post shared by Sabrina Bajwa (@bajwasabrina) on

0 Comments
0

You may also like