ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਇਸ ਦਿਨ ਹੋਣ ਜਾ ਰਿਹਾ ਵਿਆਹ, ਅਦਾਕਾਰਾ ਨੇ ਜੀਜੇ ਦੇ ਨਾਲ ਤਸਵੀਰ ਕੀਤੀ ਸਾਂਝੀ

written by Shaminder | October 22, 2022 03:37pm

ਰੁਬੀਨਾ ਬਾਜਵਾ (Rubina Bajwa) ਜਲਦ ਹੀ ਵਿਆਹ  (Wedding) ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜੀ ਹਾਂ ਅਦਾਕਾਰਾ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਦੇ ਨਾਲ 26 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਦੀ ਭੈਣ ਨੀਰੂ ਬਾਜਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।

inside image of rubina bajwa

ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਦਾ ਪੰਜਾਬੀ ਭਾਸ਼ਾ ਨੂੰ ਲੈ ਕੇ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਕੰਧ ਚੋਂ ਇੱਕ-ਇੱਕ ਇੱਟ ਡਿੱਗਦੀ ਹੈ ਤਾਂ….’

ਅਦਾਕਾਰਾ ਦੇ ਘਰ ‘ਚ ਵਿਆਹ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਨੀਰੂ ਬਾਜਵਾ ਆਪਣੀ ਭੈਣ ਦੇ ਵਿਆਹ ਲਈ ਆਪਣੇ ਪੇਕੇ ਘਰ ਪਹੁੰਚ ਚੁੱਕੀ ਹੈ।  ਨੀਰੂ ਬਾਜਵਾ ਨੇ ਆਪਣੇ ਹੋਣ ਵਾਲੇ ਜੀਜੇ ਦੇ ਨਾਲ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੀਰੂ ਬਾਜਵਾ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਿਡ ਹੈ ।

ਹੋਰ ਪੜ੍ਹੋ : ਏਕਤਾ ਕਪੂਰ ਆਪਣੇ ਕਰੀਬੀ ਦੋਸਤ ਨੂੰ ਲੈ ਕੇ ਚਿੰਤਿਤ, ਕਈ ਮਹੀਨਿਆਂ ਤੋਂ ਹੈ ਲਾਪਤਾ

ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਫ਼ਿਲਮਾਂ ‘ਚ ਸਰਗਰਮ ਹਨ । ਰੁਬੀਨਾ ਬਾਜਵਾ ਵੀ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਜਿਸ ‘ਚ ‘ਮੁੰਡਾ ਹੀ ਚਾਹੀਦਾ’, ‘ਸਰਗੀ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

neeru bajwa

ਪਿਛਲੇ ਕੁਝ ਸਮੇਂ ਤੋਂ ਅਦਾਕਾਰਾ ਫ਼ਿਲਮਾਂ ‘ਚ ਬਹੁਤ ਹੀ ਘੱਟ ਵੇਖਣ ਨੂੰ ਮਿਲੀ ਹੈ । ਪਰ ਹੁਣ ਵਿਆਹ ਕਰਵਾ ਕੇ ਜਲਦ ਹੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਕੁਝ ਸਮਾਂ ਪਹਿਲਾਂ ਹੀ ਰੁਬੀਨਾ ਨੇ ਗੁਰਬਖਸ਼ ਚਾਹਲ ਦੇ ਨਾਲ ਮੰਗਣੀ ਕਰਵਾਈ ਸੀ ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸ਼ੇਅਰ ਕੀਤੀਆਂ ਸਨ । ਰੁਬੀਨਾ ਦੇ ਫੈਨਸ ਵੀ ਉਸ ਦੇ ਵਿਆਹ ਦੇ ਵਿਆਹ ਨੂੰ ਲੈ ਕੇ ਐਕਸਾਈਟਿਡ ਹਨ ।

 

 

View this post on Instagram

 

A post shared by Rubina Bajwa (@rubina.bajwa)

You may also like