
ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਅਤੇ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ। ਆਲੀਆ ਭੱਟ ਦੇ ਇਸ ਐਲਾਨ ਤੋਂ ਬਾਅਦ ਬਾਲੀਵੁੱਡ ਦੇ ਸਾਰੇ ਸਿਤਾਰੇ ਅਤੇ ਪ੍ਰਸ਼ੰਸਕ ਉਸ ਨੂੰ ਵਧਾਈ ਦੇ ਰਹੇ ਹਨ।
ਇਸ ਦੌਰਾਨ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨੀਤੂ ਕਪੂਰ ਨੂੰ ਸੋਮਵਾਰ ਨੂੰ ਮੁੰਬਈ ਫਿਲਮ ਸਿਟੀ 'ਚ ਦੇਖਿਆ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਖੁਦ ਦਾਦੀ ਬਣਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਹੋਰ ਪੜ੍ਹੋ : ਇਹ ਵਿਅਕਤੀ ਚਲਾਉਂਦਾ ਹੈ ਸੋਨੂੰ ਸੂਦ ਨਾਮ ਦਾ ਸਟ੍ਰੀਟ ਫੂਡ ਸਟਾਲ, ਐਕਟਰ ਨੇ ਵੀਡੀਓ ਦੇਖ ਕੇ ਕਿਹਾ- ‘ਕਭੀ ਹਮੇ ਵੀ ਖਿਲਵਾ ਦੋ...’

ਸੋਸ਼ਲ ਮੀਡੀਆ ਉੱਤੇ ਨੀਤੂ ਕਪੂਰ ਦਾ ਇੱਕ ਵੀਡੀਓ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਲਾਲ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਪਰਾਜ਼ੀ ਉਸ ਤੋਂ ਪੁੱਛਗਿੱਛ ਕਰਦੇ ਨਜ਼ਰ ਆ ਰਹੇ ਹਨ। ਇੱਕ ਪਾਪਰਾਜ਼ੀ ਨੇ ਨੀਤੂ ਕਪੂਰ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨੂੰ ਅਭਿਨੇਤਰੀ ਕਹਿੰਦੀ ਹੈ ਕਿਸ ਲਈ? ਪਾਪਰਾਜ਼ੀ ਦੱਸਦੀ ਹੈ ਕਿ ਉਹ ਦਾਦੀ ਬਣਨ ਜਾ ਰਹੀ ਹੈ। ਦਿੱਗਜ ਅਦਾਕਾਰਾ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ।

ਨੀਤੂ ਕਪੂਰ ਗੱਲ ਨੂੰ ਪਲਟ ਕੇ ਕਹਿੰਦੀ ਹੈ ਕਿ ਹੁਣ ਸਿਰਫ਼ ਸ਼ਮਸ਼ੇਰਾ ਅਤੇ ਬ੍ਰਹਮਾਸਤਰ...ਇਸ 'ਤੇ ਦੂਜਾ ਪਾਪਰਾਜ਼ੀ ਉਨ੍ਹਾਂ ਨੂੰ ਕਹਿੰਦਾ ਹੈ ਕਿ ਤੁਸੀਂ ਦਾਦੀ ਬਣਨ ਜਾ ਰਹੇ ਹੋ...ਇਹ ਕਿਵੇਂ ਮਹਿਸੂਸ ਕਰ ਰਹੇ ਹੋ? ਇਸ 'ਤੇ ਨੀਤੂ ਕਪੂਰ ਕਹਿੰਦੀ ਹੈ ਕਿ ਧੰਨਵਾਦ...ਇਸ ਤੋਂ ਬਾਅਦ ਕਈ ਪਾਪਰਾਜ਼ੀ ਕਹਿੰਦੇ ਹਨ ਕਿ ਛੋਟਾ ਕਪੂਰ ਆਉਣ ਵਾਲਾ ਹੈ...ਜਿਸ 'ਤੇ ਨੀਤੂ ਕਪੂਰ ਹੈਰਾਨ ਰਹਿ ਜਾਂਦੀ ਹੈ...ਇਸ ਤੋਂ ਬਾਅਦ ਨੀਤੂ ਕਹਿੰਦੀ ਕਿ ਸਭ ਕੋ ਪਤਾ ਲੱਗਾ ਗਿਆ ਹੈ ਕਯਾ ਉਹ ਦਾਦੀ ਬਣਨ ਵਾਲੀ ਹੈ, ਉਦੋਂ ਹੀ ਇੱਕ ਪਾਪਰਾਜ਼ੀ ਕਹਿੰਦਾ ਹੈ ਕਿ ਆਲੀਆ ਨੇ ਇੰਸਟਾਗ੍ਰਾਮ 'ਤੇ ਪਾ ਦਿੱਤਾ ਹੈ ਅਤੇ ਨੀਤੂ ਥੋੜ੍ਹੀ ਹੈਰਾਨ ਹੁੰਦੀ ਹੋਈ ਕਹਿੰਦੀ ਹੈ ਅੱਛਾ....।
ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨੀਤੂ ਕਪੂਰ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਰਣਬੀਰ ਕਪੂਰ ਅਤੇ ਆਲੀਆ ਭੱਟ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਸਾਲ ਉਨ੍ਹਾਂ ਅਪ੍ਰੈਲ ਮਹੀਨੇ ਚ ਵਿਆਹ ਕਰਵਾ ਲਿਆ ਸੀ। ਇਸ ਵਿਆਹ ‘ਚ ਪਰਿਵਾਰ ਤੇ ਕੁਝ ਖ਼ਾਸ ਮਹਿਮਾਨ ਤੇ ਦੋਸਤ ਸ਼ਾਮਿਲ ਹੋਏ ਸਨ।
View this post on Instagram