ਸੋਸ਼ਲ ਮੀਡੀਆ ਨੇ ਨੀਟੂ ਸ਼ਟਰਾਂ ਵਾਲੇ ਨੂੰ ਬਣਾਇਆ ਸਟਾਰ, ਨਵੇਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ By Rupinder Kaler 08 Jun 2019 | Updated On 08 Jun 2019 12:10 IST in Punjabi Buzz Celebrities Special New Update Advertisment ਸੋਸ਼ਲ ਮੀਡੀਆ ਅਜਿਹੀ ਚੀਜ਼ ਹੈ ਜਿਹੜੇ ਕਿਸੇ ਵੀ ਆਮ ਜਿਹੇ ਬੰਦੇ ਨੂੰ ਰਾਤੋ ਰਾਤ ਸਟਾਰ ਬਣਾ ਦਿੰਦੀ ਹੈ । ਜਿਸ ਦੀ ਉਦਾਹਰਣ ਗੁਰਪ੍ਰੀਤ ਸੋਨੀ ਤੇ ਸੁਰਿੰਦਰ ਗੈਸੀ ਪੂਰੀ ਤੋਂ ਮਿਲ ਜਾਂਦੀ ਹੈ । ਇਸੇ ਤਰ੍ਹਾਂ ਦਾ ਇੱਕ ਸਟਾਰ ਸੋਸ਼ਲ ਮੀਡੀਆ ਨੇ ਬਣਾਇਆ ਹੈ, ਨੀਟੂ ਸ਼ਟਰਾਂ ਵਾਲਾ । ਨੀਟੂ ਸ਼ਟਰਾਂ ਵਾਲੇ ਨੇ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਉਸ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲੀ । https://www.instagram.com/p/Bx_B6c4n3_2/ ਪਰ ਇਸ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ 'ਤੇ ਏਨੀਂ ਚੜਾਈ ਹੋਈ ਕਿ ਅੱਜ ਹਰ ਕਲਾਕਾਰ ਉਸ ਨਾਲ ਗਾਣੇਂ ਜਾ ਫਿਰ ਫ਼ਿਲਮਾਂ ਕਰਨ ਨੂੰ ਤਿਆਰ ਹੈ । ਕੁਝ ਦਿਨ ਪਹਿਲਾਂ ਹੀ ਨੀਟੂ ਸ਼ਟਰਾਂ ਵਾਲੇ ਦਾ ਇੱਕ ਗਾਣਾ ਆਇਆ ਹੈ । ਜਿਸ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । https://www.instagram.com/p/ByCF9jinfQD/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ ਨੀਟੂ ਸ਼ਟਰਾਂ ਵਾਲਾ ਹੀ ਰੱਖਿਆ ਗਿਆ ਹੈ । ਇਹ ਗਾਣਾ ਗਾਇਕ Raahu ਨੇ ਗਾਇਆ ਹੈ ਜਦੋਂ ਕਿ ਗਾਣੇ ਦੇ ਬੋਲ ਰਾਹੁਲ ਜੈਮਸ਼ ਨੇ ਲਿਖੇ ਹਨ । ਇਸ ਗਾਣੇ ਦੀ ਵੀਡੀਓ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਕੰਮ ਕੀਤਾ ਹੈ । ਗਾਣੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਭਾਵੇਂ ਨੀਟੂ ਸ਼ਟਰਾਂ ਵਾਲੇ ਨਾਲ ਹਰ ਕੋਈ ਗਾਣਾ ਕਰਨਾ ਚਾਹੁੰਦਾ ਹੈ । ਪਰ ਨੀਟੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਸਿਆਸਤ ਵਿੱਚ ਹੀ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ । #neetu-shatran-wala Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article