ਰਿਸ਼ੀ ਕਪੂਰ ਦੀ ਮੌਤ ਤੋਂ 20 ਦਿਨ ਬਾਅਦ ਨੀਤੂ ਸਿੰਘ ਨੇ ਭਾਵੁਕ ਹੋ ਕੇ ਕਹਿ ਦਿੱਤੀ ਵੱਡੀ ਗੱਲ

Written by  Rupinder Kaler   |  May 20th 2020 06:37 PM  |  Updated: May 20th 2020 06:37 PM

ਰਿਸ਼ੀ ਕਪੂਰ ਦੀ ਮੌਤ ਤੋਂ 20 ਦਿਨ ਬਾਅਦ ਨੀਤੂ ਸਿੰਘ ਨੇ ਭਾਵੁਕ ਹੋ ਕੇ ਕਹਿ ਦਿੱਤੀ ਵੱਡੀ ਗੱਲ

ਰਿਸ਼ੀ ਕਪੂਰ ਦੇ ਦਿਹਾਂਤ ਨੂੰ ਅੱਜ 20 ਦਿਨ ਦੇ ਲੱਗਪਗ ਹੋ ਗਏ ਹਨ, ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਪ੍ਰਸ਼ੰਸਕ ਜਾਣਦੇ ਹਨ ਕਿ ਉਹ ਹੁਣ ਵਾਪਿਸ ਨਹੀਂ ਆਉਣਗੇ । ਕਪੂਰ ਖ਼ਾਨਦਾਨ ਹਰ ਰੋਜ਼ ਰਿਸ਼ੀ ਕਪੂਰ ਨੂੰ ਯਾਦ ਕਰਦਾ ਹੈ । ਉਹਨਾਂ ਦੀ ਬੇਟੀ ਹਰ ਰੋਜ਼ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਾਪਾ ਨੂੰ ਯਾਦ ਕਰਦੀ ਹੈ, ਪਰ ਰਿਸ਼ੀ ਕਪੂਰ ਦੇ ਨਾਲ ਹਮੇਸ਼ਾ ਰਹਿਣ ਵਾਲੀ ਉਹਨਾਂ ਦੀ ਪਤਨੀ ਨੀਤੂ ਸਿੰਘ ਉਹਨਾਂ ਦੀਆਂ ਯਾਦਾਂ ਵਿਚ ਗਵਾਚੀ ਹੋਈ ਹੈ ।

https://www.instagram.com/p/B_wE3Dxg1Z5/

ਹਾਲ ਹੀ ਵਿੱਚ ਨੀਤੂ ਸਿੰਘ ਨੇ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕਰਕੇ ਇੱਕ ਖ਼ਾਸ ਨੋਟ ਲਿਖਿਆ ਹੈ । ਇੱਕ ਪਤਨੀ ਆਪਣੇ ਪਤੀ ਦੇ ਜਾਣ ਤੋਂ ਬਾਅਦ ਅਧੂਰੀ ਹੋ ਜਾਂਦੀ ਹੈ ।ਨੀਤੂ ਵੀ ਰਿਸ਼ੀ ਕਪੂਰ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਮਿਸ ਕਰ ਰਹੀ ਹੈ । ਨੀਤੂ ਸਿੰਘ ਨੇ ਆਪਣੀ ਫੈਮਿਲੀ ਦੀ ਤਸਵੀਰ ਸ਼ੇਅਰ ਕਰਕੇ ਰਿਸ਼ੀ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ।

https://www.instagram.com/p/B_yskFngqkn/

ਉਹਨਾਂ ਨੇ ਫੋਟੋ ਦੇ ਨਾਲ ਕੈਪਸ਼ਨ ਲਿਖਿਆ ਹੈ ‘ਮੈਂ ਕਿਵੇਂ ਇਹ ਮੰਨਤ ਮੰਗ ਲਵਾਂ ਕਿ ਇਹ ਤਸਵੀਰ ਹਮੇਸ਼ਾ ਸੰਪੂਰਣ ਰਹੇ’ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇੱਸ ਤਸਵੀਰ ਵਿੱਚ ਰਿਸ਼ੀ ਕਪੂਰ, ਨੀਤੂ ਸਿੰਘ ਤੇ ਰਣਬੀਰ ਤੇ ਰਿਦਿਮਾ ਕਪੂਰ ਨਜ਼ਰ ਆ ਰਹੇ ਹਨ । ਇਹ ਪਹਿਲਾ ਮੌਕਾ ਨਹੀਂ ਜਦੋਂ ਨੀਤੂ ਨੇ ਇਸ ਤਰ੍ਹਾਂ ਭਾਵੁਕ ਹੋ ਕੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।

https://www.instagram.com/p/CAVo3GhgLOi/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network