ਨੇਹਾ ਭਸੀਨ ਦਾ ਰੋਮਾਂਟਿਕ ਗੀਤ ‘ਤਾਰਾ’ ਜਲਦ ਹੋਵੇਗਾ ਰਿਲੀਜ਼, ਗੀਤ ਦੀ ਪਹਿਲੀ ਝਲਕ ਸਰੋਤਿਆਂ ਨੂੰ ਆ ਰਹੀ ਪਸੰਦ

written by Shaminder | February 11, 2021

ਪਿਆਰ ਦੇ ਇਸ ਮੌਸਮ ਯਾਨੀ ਕਿ ਵੈਲੇਂਨਟਾਈਨ ਵੀਕ ‘ਚ ਹਰ ਕੋਈ ਪਿਆਰ ਦੇ ਰੰਗਾਂ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ । ਗਾਇਕਾ ਨੇਹਾ ਭਸੀਨ ਵੀ ਪਿਆਰ ਦੇ ਰੰਗਾਂ ‘ਚ ਰੰਗੀ ਹੋਈ ਵਿਖਾਈ ਦੇ ਰਹੀ ਹੈ ਅਤੇ ਉਹ ਆਪਣੇ ਸਰੋਤਿਆਂ ਲਈ ਵੈਲੇਂਨਟਾਈਨ ਡੇ ‘ਤੇ ਖ਼ਾਸ ਤੋਹਫ਼ਾ ਲੈ ਕੇ ਆ ਰਹੇ ਨੇ । ਜੀ ਹਾਂ ਉਨ੍ਹਾਂ ਦਾ ਰੋਮਾਂਟਿਕ ਗੀਤ  ਰਿਲੀਜ਼ ਹੋਣ ਜਾ ਰਿਹਾ ਹੈ । neha ਇਹ ਗੀਤ ‘ਤਾਰਾ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਗੀਤ ਦੇ ਬੋਲ ਰਿਤੇਸ਼ ਜੁਮਨਾਨੀ ਨੇ ਲਿਖੇ ਹਨ । ਗਾਣੇ ਨੂੰ ਡਾਇਰੈਕਟ ਕੀਤਾ ਹੈ Prayrit Seth ਨੇ । ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਨੇਹਾ ਭਸੀਨ ਤੇ ਮਾਡਲ ਅਪੂਰਵ ਨੌਟਿਆਲ ਨੇ । ਹੋਰ ਪੜ੍ਹੋ : ਈ-ਰਿਕਸ਼ਾ ਚਲਾਉਂਦੀ ਨਜ਼ਰ ਆਈ ਅਦਾਕਾਰਾ ਜਾਨ੍ਹਵੀ ਕਪੂਰ, ਵੀਡੀਓ ਹੋ ਰਿਹਾ ਵਾਇਰਲ
neha ਇਸ ਗਾਣੇ ਦੀ ਇੱਕ ਛੋਟੀ ਜਿਹੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ ‘ਚ ਮੁੱਹਬਤ ਅਤੇ ਪਿਆਰ ਦੀਆਂ ਤੰਦਾਂ ਨਾਲ ਪਿਰੋਏ ਬੋਲਾਂ ਜ਼ਰੀਏ ਇਸ਼ਕ ਦੀ ਬਾਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । neha ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੇਹਾ ਭਸੀਨ ਦੀ ਆਵਾਜ਼ ‘ਚ ਹੋਰ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਗੀਤ ਦੀ ਝਲਕ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 
View this post on Instagram
 

A post shared by Neha Bhasin (NB) (@nehabhasin4u)

0 Comments
0

You may also like