ਹਨੀਮੂਨ ਤੋਂ ਵਾਪਸ ਪਰਤੇ ਅੰਗਦ ਬੇਦੀ ਅਤੇ ਨੇਹਾ ਧੂਪੀਆ, ਏਅਰਪੋਰਟ 'ਤੇ ਇੰਝ ਆਏ ਨਜ਼ਰ

Written by  Gourav Kochhar   |  May 17th 2018 12:41 PM  |  Updated: May 17th 2018 12:41 PM

ਹਨੀਮੂਨ ਤੋਂ ਵਾਪਸ ਪਰਤੇ ਅੰਗਦ ਬੇਦੀ ਅਤੇ ਨੇਹਾ ਧੂਪੀਆ, ਏਅਰਪੋਰਟ 'ਤੇ ਇੰਝ ਆਏ ਨਜ਼ਰ

ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਹਫਤੇ ਵਿਆਹ ਕੀਤਾ ਸੀ ਅਤੇ ਉਨ੍ਹਾਂ ਨੇ ਵਿਆਹ ਦੀ ਘੋਸ਼ਣਾ ਸੋਸ਼ਲ ਮੀਡੀਆ ਅਕਾਊਂਟ 'ਤੇ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਇਹੀ ਨਹੀਂ, ਸਰਪ੍ਰਾਇਜ਼ ਵੈਡਿੰਗ ਤੋਂ ਬਾਅਦ ਨੇਹਾ Neha Dhupia ਅਤੇ ਅੰਗਦ ਵਿਆਹ ਵਾਲੇ ਦਿਨ ਹੀ ਹਨੀਮੂਨ ਲਈ ਅਮਰੀਕਾ ਲਈ ਰਵਾਨਾ ਹੋ ਗਏ ਸਨ। ਦਿੱਲੀ ਵਿਚ ਹੋਏ ਵਿਆਹ ਨੂੰ ਆਨੰਦ ਕਾਰਜ ਦੀਆਂ ਰਸਮਾਂ ਨਾਲ ਸੰਪੰਨ ਕੀਤਾ ਗਿਆ ਸੀ।

neha angad

ਅੰਗਦ ਅਤੇ ਨੇਹਾ ਧੂਪੀਆ Neha Dhupia ਹਨੀਮੂਨ ਤੋਂ ਵਾਪਸ ਪਰਤ ਆਏ ਹਨ। ਦੋਵਾਂ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਵੀਡੀਓ ਅਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਅੰਗਦ ਬੇਦੀ ਦਿੱਗਜ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਹਨ ਅਤੇ ਉਨ੍ਹਾਂ ਨੇ ਕਈ ਫਿਲਮਾਂ 'ਚ ਛੋਟੀਆਂ ਭੂਮਿਕਾਵਾਂ ਨਿਭਾਅ ਚੁੱਕੇ ਹਨ।

neha angad

ਉਹ ਅਮਿਤਾਭ ਬੱਚਨ ਦੀ ਤਾਪਸੀ ਪਨੂੰ Taapsee Pannu ਸਟਾਰਰ ਫਿਲਮ 'ਪਿੰਕ' 'ਚ ਨਜ਼ਰ ਆਏ ਸਨ, ਉੱਥੇ ਹੀ ਨੇਹਾ ਨਾਲ ਅੰਗਦ ਪੰਜਾਬੀ ਫਿਲਮ 'ਰੰਗੀਲੇ' 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ 2013 'ਚ ਰਿਲੀਜ਼ ਹੋਈ ਸੀ| ਨੇਹਾ ਧੂਪਿਆ ਨੇ 2002 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ।

neha angad

ਨੇਹਾ ਨੇ 2003 'ਚ ਅਜੈ ਦੇਵਗਨ ਨਾਲ 'ਕਿਯਾਮਤ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਲਈ ਸੀ। ਨੇਹਾ ਨੇ ਬਾਲੀਵੁੱਡ ਵਿਚ ਕਈ ਫਿਲਮਾਂ ਕੀਤੀਆਂ ਪਰ ਫਿਲਮਾਂ ਬਹੁਤ ਵੱਡੀ ਸਫਲਤਾ ਹੱਥ ਨਹੀਂ ਲੱਗੀ ਪਰ ਨੇਹਾ ਧੂਪਿਆ Neha Dhupia ਦੇ ਟਾਕ ਸ਼ੋਅ ਅਤੇ ਰੋਡੀਜ 'ਚ ਹਿੱਸੇਦਾਰੀ ਕਾਫ਼ੀ ਸਫਲ ਰਹੀ ਹੈ।

neha angad


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network