Advertisment

ਨੇਹਾ ਧੂਪੀਆ ਤੇ ਅੰਗਦ ਬੇਦੀ ਮਨਾ ਰਹੇ ਨੇ ਆਪਣੀ ਧੀ ਮੇਹਰ ਦਾ ਪਹਿਲਾ ਜਨਮ ਦਿਨ, ਅੰਮ੍ਰਿਤਸਰ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਸਮਾਂ

author-image
By Lajwinder kaur
New Update
ਨੇਹਾ ਧੂਪੀਆ ਤੇ ਅੰਗਦ ਬੇਦੀ ਮਨਾ ਰਹੇ ਨੇ ਆਪਣੀ ਧੀ ਮੇਹਰ ਦਾ ਪਹਿਲਾ ਜਨਮ ਦਿਨ, ਅੰਮ੍ਰਿਤਸਰ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਸਮਾਂ
Advertisment
ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਏਨੀਂ ਦਿਨੀ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜੀ ਹਾਂ ਨੇਹਾ ਧੂਪੀਆ ਆਪਣੇ ਪੇਕੇ ਪਰਿਵਾਰ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਆਪਣੀ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਉਹ ਅੱਜ ਆਪਣੀ ਦੀ ਮੇਹਰ ਦਾ ਜਨਮ ਦਿਨ ਵੀ ਮਨਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਧੀ ਦੇ ਪਹਿਲੇ ਬਰਥਡੇਅ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ 1st ਬਰਥਡੇਅ ਸਾਡੀ ਪਿਆਰੀ ਪਰੀ.... ਮੇਰਾ ਦਿਲ ਬਹੁਤ ਪਿਆਰ ਨਾਲ ਭਰਿਆ ਹੋਇਆ ਹੈ... ਮੈਨੂੰ ਨਹੀਂ ਪਤਾ ਕਿ ਮੈਂ ਤੈਨੂੰ ਕੀ ਦੇਣ ਦੇ ਸਮਰੱਥ ਹਾਂ.. ਪਰ ਤੂੰ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਉੱਤਮ ਤੋਹਫ਼ਾ ਦਿੱਤਾ ਹੈ, ‘ਮਾਂ ਦੀ ਦਾਤ’.... ਵਾਹਿਗੁਰੂ ਮਿਹਰ ਕਰੇ ... ਗੁਰੂ ‘ਮੇਹਰ’ ਕਰਨ’
Advertisment
ਹੋਰ ਵੇਖੋ:ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Advertisment
publive-image publive-image ਇਸ ਪੋਸਟ ਉੱਤੇ ਬਾਲੀਵੁੱਡ ਹਸਤੀਆਂ ਨੇ ਕਮੈਂਟਸ ਕਰਕੇ ਮੇਹਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਪਿਤਾ ਅੰਗਦ ਬੇਦੀ ਨੇ ਵੀ ਆਪਣੀ ਪਤਨੀ ਤੇ ਧੀ ਦੇ ਨਾਲ ਤਸਵੀਰ ਪੋਸਟ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment