ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਲਾਡੋ ਰਾਣੀ ਦੇ 10 ਮਹੀਨੇ ਪੂਰੇ ਹੋਣ ‘ਤੇ ਪਾਈ ਭਾਵੁਕ ਪੋਸਟ

written by Lajwinder kaur | September 18, 2019

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਧੀ ਮੇਹਰ ਦੀਆਂ ਕਿਊਟ ਬੂਮਰੈਂਗ ਵੀਡੀਓ ਤੇ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਲਿਖਿਆ ਹੈ, ‘ਸੂਰਜ ਹਮੇਸ਼ਾ ਤੁਹਾਡੇ ‘ਤੇ ਚਮਕਦਾ ਰਹੇ..ਤੁਹਾਡੇ ਦਿਲ ‘ਚ ਪਿਆਰ ਸਮੁੰਦਰ ਦੀ ਡੂੰਘਾਈ ਤੋਂ ਵੀ ਡੂੰਘਾ ਹੋਵੇ...ਤੁਹਾਡਾ ਸਿਰ ਹਮੇਸ਼ਾ ਉੱਚਾ ਰਹੇ,  ਤੁਹਾਡੀ ਪੋਨੀਟੇਲ ਉਸ ਤੋਂ ਵੀ ਉੱਚੀ ਰਹੇ ..ਮੇਰੀ ਬੇਬੀ ਗਰਲ ਅੱਜ 10 ਮਹੀਨੇ ਦੀ ਹੋ ਗਈ’। ਤਸਵੀਰ ‘ਚ ਮੇਹਰ ਦੀ ਬੈਕ ਨਜ਼ਰ ਆ ਰਹੀ ਹੈ ਤੇ ਉਸ ਦੀ ਕਿਊਟ ਹੇਅਰ ਸਟਾਇਲ ਨਜ਼ਰ ਆ ਰਿਹਾ ਹੈ। ਫੈਨਜ਼ ਕਮੈਂਟਸ ਰਾਹੀਂ ਮੁਬਾਰਕਾਂ ਦੇ ਰਹੇ ਹਨ।

ਹੋਰ ਵੇਖੋ:‘ਨੱਚਣ ਤੋਂ ਪਹਿਲਾਂ’ ਗਾਣੇ ‘ਤੇ ਇਸ ਛੋਟੇ ਬੱਚੇ ਦੇ ਅੰਦਾਜ਼ ਨੇ ਜਿੱਤਿਆ ਯੁਵਰਾਜ ਹੰਸ ਦਾ ਦਿਲ, ਵੀਡੀਓ ਕੀਤਾ ਸਾਂਝਾ

ਉਧਰ ਮੇਹਰ ਦੇ ਪਿਤਾ ਅੰਗਦ ਬੇਦੀ ਨੇ ਵੀ ਆਪਣੀ ਲਾਡੋ ਰਾਣੀ ਲਈ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹਮੇਸ਼ਾ ਆਪਣੇ ਡੈਡੀ ਦੀਆਂ ਬਾਹਾਂ ‘ਚ...ਮੇਰੀ ਪਿਆਰੀ ਬੇਟੀ ਅੱਜ 10 ਮਹੀਨੇ ਦੀ ਹੋ ਗਈ...’ ਮੇਹਰ ਦੇ ਮਾਤਾ-ਪਿਤਾ ਵੱਲੋਂ ਪਾਈਆਂ ਪੋਸਟਾਂ ਨੂੰ ਫੈਨਜ਼ ਤੇ ਬਾਲੀਵੁੱਡ ਹਸਤੀਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Always in her daddy’s arms ❤️... our little girl is #10months today... #gurumehrkare @mehrdhupiabedi ❤️ @nehadhupia

A post shared by Angad Bedi (@angadbedi) on

ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਸਾਲ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਗਏ ਸਨ। ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ।

You may also like