ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਅਤੇ ਬੱਚਿਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

written by Lajwinder kaur | October 06, 2022 04:17pm

Neha Dhupia and Angad Bedi visit Golden Temple on son's first birthday: ਅਦਾਕਾਰਾ ਨੇਹਾ ਧੂਪੀਆ ਜੋ ਕਿ ਆਪਣੇ ਪੁੱਤਰ ਗੁਰਿਕ ਦੇ ਪਹਿਲੇ ਜਨਮਦਿਨ ਮੌਕੇ ਉੱਤੇ ਆਪਣੇ ਸਹੁਰੇ ਘਰ ਪਹੁੰਚੀ ਹੋਈ ਹੈ। ਨੇਹਾ ਆਪਣੇ ਪੁੱਤਰ ਦੇ ਪਹਿਲੇ ਜਨਮ ਦਿਨ 'ਤੇ ਆਪਣੇ ਸਹੁਰੇ ਬਿਸ਼ਨ ਸਿੰਘ ਬੇਦੀ, ਪਤੀ ਅੰਗਦ ਬੇਦੀ ਅਤੇ ਬੱਚਿਆਂ ਗੁਰਿਕ ਅਤੇ ਮੇਹਰ ਨਾਲ ਅੰਮ੍ਰਿਤਸਰ ਪਹੁੰਚੀ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਨੇਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਨੀਟਾ, ਮਿਸ਼ਰੀ, ਭੋਲਾ, ਸ਼ਿੰਦੀ ਆ ਰਹੇ ਜਲਦ ਹੀ ਵੱਡੇ ਪਰਦੇ ‘ਤੇ, ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

neha and angad image source Instagram

ਧਿਆਨ ਯੋਗ ਹੈ ਕਿ ਅਦਾਕਾਰਾ ਨੇਹਾ ਧੂਪੀਆ ਅੰਮ੍ਰਿਤਸਰ ਦੇ ਸਾਬਕਾ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ ਦੀ ਨੂੰਹ ਹੈ। ਅਦਾਕਾਰਾ ਨੇਹਾ ਧੂਪੀਆ ਦਾ ਵਿਆਹ 2018 ਵਿੱਚ ਬਿਸ਼ਨ ਸਿੰਘ ਬੇਦੀ ਦੇ ਬੇਟੇ ਅੰਗਦ ਬੇਦੀ ਨਾਲ ਹੋਇਆ ਸੀ। ਅੰਗਦ ਬੇਦੀ ਵੀ ਬਾਲੀਵੁੱਡ ਦਾ ਨਾਮੀ ਐਕਟਰ ਹਨ। ਦੱਸ ਦਈਏ ਨੇਹਾ ਅਤੇ ਅੰਗਦ ਦੀ ਇੱਕ ਬੇਟੀ ਮੇਹਰ ਹੈ, ਜਦੋਂ ਕਿ ਬੇਟੇ ਗੁਰਿਕ ਦਾ ਜਨਮ ਪਿਛਲੇ ਸਾਲ ਹੋਇਆ ਸੀ।

angad bedi with wife at golden temple image source Instagram

ਸਾਬਕਾ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ ਹੁਣ ਦਿੱਲੀ ਵਿੱਚ ਸੈਟਲ ਹੈ, ਪਰ ਅੰਮ੍ਰਿਤਸਰ ਪ੍ਰਤੀ ਉਨ੍ਹਾਂ ਦਾ ਮੋਹ ਘੱਟ ਨਹੀਂ ਹੋਇਆ ਹੈ। ਬਿਸ਼ਨ ਸਿੰਘ ਹਰ ਸਾਲ ਆਪਣੇ ਜੱਦੀ ਸਥਾਨ ਜ਼ਰੂਰ ਜਾਂਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਆਪਣੇ ਪੋਤੇ ਦਾ ਪਹਿਲਾ ਜਨਮਦਿਨ ਅੰਮ੍ਰਿਤਸਰ ਵਿੱਚ ਮਨਾਇਆ। ਨੇਹਾ ਪਹਿਲਾਂ ਹਰਿਮੰਦਰ ਸਾਹਿਬ ਗਈ ਅਤੇ ਫਿਰ ਪੁਤਲੀਘਰ ਵਿੱਚ ਆਪਣੇ ਸਹੁਰੇ ਘਰ ਵਿੱਚ ਸਮਾਂ ਬਿਤਾਇਆ।

inside image of neha at golden temple image source Instagram

ਨੇਹਾ ਧੂਪੀਆ ਨੇ ਸੋਸ਼ਲ ਮੀਡੀਆ 'ਤੇ ਪਤੀ ਅੰਗਦ, ਬੇਟੇ ਅਤੇ ਬੇਟੀ ਨਾਲ ਹਰਿਮੰਦਰ ਸਾਹਿਬ ਵਿਖੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਪੰਜਾਬੀ ਸੂਟ 'ਚ ਵਿੱਚ ਨਜ਼ਰ ਆਈ, ਅਦਾਕਾਰਾ ਨੇ ਚੁੰਨੀ ਦੇ ਨਾਲ ਸਿਰ ਢੱਕਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਦੇ ਉਜਵਲ ਭਵਿੱਖ ਲਈ ਅਰਦਾਸ ਵੀ ਕੀਤੀ।

 

View this post on Instagram

 

A post shared by Neha Dhupia (@nehadhupia)

You may also like