ਨੇਹਾ ਧੂਪੀਆ ਨੇ ਵਿਆਹ ਦੀ ਵ੍ਹਰੇਗੰਢ ਉੱਤੇ ਕੀਤਾ ਇਹ ਭਾਵੁਕ ਮੈਸੇਜ ਅੰਗਦ ਬੇਦੀ ਲਈ, ਦੇਖੋ ਵੀਡੀਓ

written by Lajwinder kaur | May 10, 2019

ਬਾਲੀਵੁੱਡ ਦੀ ਬੋਲਡ ਤੇ ਖ਼ੂਬਸੂਰਤ ਅਦਾਕਾਰਾ ਨੇਹਾ ਧੂਪੀਆ ਜਿਨ੍ਹਾਂ ਪਿਛਲੇ ਸਾਲ ਆਪਣੇ ਦੋਸਤ ਅੰਗਦ ਬੇਦੀ ਦੇ ਨਾਲ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਗਏ ਸਨ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਵਿਆਹ ਕਰਵਾਇਆ ਸੀ। ਜੀ ਹਾਂ, 10 ਮਈ ਯਾਨੀ ਕਿ ਅੱਜ ਉਨ੍ਹਾਂ ਦੇ ਵਿਆਹ ਦੀ ਪਹਿਲੀ ਵ੍ਹਰੇਗੰਢ ਹੈ। ਇਸ ਖ਼ਾਸ ਮੌਕੇ ਉੱਤੇ ਨੇਹਾ ਧੂਪੀਆ ਨੇ ਬਹੁਤ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਨੇ ਆਪਣੇ ਪਤੀ ਅੰਗਦ ਬੇਦੀ ਦੇ ਲਈ ਬਹੁਤ ਪਿਆਰੀ ਤੇ ਭਾਵੁਕ ਕੈਪਸ਼ਨ ਲਿਖੀ ਹੈ, ‘To the most special #throwback of my life ... thank you for showering my life with all your love ... #happyanniversary my everything @angadbedi’

ਹੋਰ ਵੇਖੋ:ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਪਹੁੰਚੇ ਮੇਟ ਗਾਲਾ ‘ਚ, ਦੇਖੋ ਵੀਡੀਓ ਪਿਛਲੇ ਸਾਲ ਉਨ੍ਹਾਂ ਦੀ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਪਿਛਲੇ ਸਾਲ ਮਾਤਾ-ਪਿਤਾ ਵੀ ਬਣ ਗਏ ਹਨ ਤੇ ਦੋਵਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ।  

0 Comments
0

You may also like