ਨੇਹਾ ਧੂਪੀਆ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

written by Shaminder | August 08, 2022

ਨੇਹਾ ਧੂਪੀਆ (Neha Dhupia) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਸ ਦੇ ਮਾਪੇ (Parents) ਦਿਖਾਈ ਦੇ ਰਹੇ ਹਨ ।ਆਪਣੇ ਮਾਪਿਆਂ ਦੀਆਂ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ’47 ਸਾਲ ਇੱਕਠਿਆਂ ਦੇ ਇਸ ਤਰ੍ਹਾਂ….ਪਿਆਰ ਅਤੇ ਸਿਰਫ਼ ਹੋਰ ਪਿਆਰ ਮਾਂ ਪਾ’।

neha dhupia with mother,,,-min image From instagram

ਹੋਰ ਪੜ੍ਹੋ : ਨੇਹਾ ਧੂਪੀਆ ਦੇ ਪਤੀ ਅੰਗਦ ਬੇਦੀ ਨੇ ਪਿਤਾ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਦੁਨੀਆ ਦੀ ਕਿਹੜੀ ਸ਼ੈਅ ਚਾਹੀਦੀ ਦੱਸ ਬਾਪੂ’

ਨੇਹਾ ਧੂਪੀਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਮਾਪਿਆਂ ਦੇ ਵਿਆਹ ਦੀ ਵਰੇ੍ਹਗੰਢ ‘ਤੇ ਵਧਾਈ ਦੇ ਰਿਹਾ ਹੈ । ਨੇਹਾ ਧੂਪੀਆ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

Neha Dhupia and Angad Bedi 2 Image Source: Instagram

ਹੋਰ ਪੜ੍ਹੋ: ਨੇਹਾ ਧੂਪੀਆ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਮਾਲਦੀਵ ‘ਚ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਬੀਤੇ ਦਿਨੀਂ ਉਸ ਨੇ ਮਾਲਦੀਵ ਤੋਂ ਆਪਣੇ ਪਤੀ ਦੇ ਨਾਲ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਪਤੀ ਅਤੇ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ । ਉਸ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਸਿੰਘ ਇਜ਼ ਕਿੰਗ, ਜੂਲੀ, ਕਯਾਮਤ, ਸਨਕ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Neha Dhupia Parents Wedding Anniversary-

ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆ ਸਕਦੀ ਹੈ । ਹਾਲਾਂਕਿ ਵਿਆਹ ਤੋਂ ਬਾਅਦ ਥੋੜੇ ਸਮੇਂ ਲਈ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਪਰ ਇੱਕ ਧੀ ਅਤੇ ਇੱਕ ਪੁੱਤਰ ਦੇ ਜਨਮ ਤੋਂ ਬਾਅਦ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ । ਜਲਦ ਹੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ ।

 

View this post on Instagram

 

A post shared by Neha Dhupia (@nehadhupia)

 

You may also like