ਮਾਡਲ ਨੇਹਾ ਮਲਿਕ ਇਸ ਫ਼ਿਲਮ ਰਾਹੀਂ ਪਾਲੀਵੁੱਡ 'ਚ ਰੱਖਣ ਜਾ ਰਹੀ ਹੈ ਕਦਮ 

Written by  Rupinder Kaler   |  July 31st 2019 11:40 AM  |  Updated: July 31st 2019 11:40 AM

ਮਾਡਲ ਨੇਹਾ ਮਲਿਕ ਇਸ ਫ਼ਿਲਮ ਰਾਹੀਂ ਪਾਲੀਵੁੱਡ 'ਚ ਰੱਖਣ ਜਾ ਰਹੀ ਹੈ ਕਦਮ 

ਮਾਡਲ ਤੇ ਬਲੌਗਰ ਨੇਹਾ ਮਲਿਕ ਮਨਿੰਦਰ ਬੁੱਟਰ ਦੇ ਗਾਣੇ 'ਸਖੀਆਂ' ਨਾਲ ਬਹੁਤ ਹੀ ਮਸ਼ਹੂਰ ਹੋਈ ਸੀ । ਇਸ ਗਾਣੇ ਕਰਕੇ ਉਸ ਨੂੰ ਪੂਰੀ ਦੁਨੀਆ ਤੇ ਬਹੁਤ ਪਿਆਰ ਮਿਲਿਆ ਸੀ, ਇਸ ਪਾਪੂਲੈਰਿਟੀ ਤੋਂ ਬਾਅਦ ਹੁਣ ਨੇਹਾ ਮਲਿਕ ਛੇਤੀ ਹੀ ਪਾਲੀਵੁੱਡ ਫ਼ਿਲਮ ਮੁਸਾਫ਼ਿਰ ਰਾਹੀਂ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੀ ਹੈ । ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਕਿਸੇ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਵੇਗੀ ।

https://www.instagram.com/p/B0Y910AAZiF/

ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਉਹ ਲੀਡ ਰੋਲ ਵਿੱਚ ਨਜ਼ਰ ਆਵੇਗੀ । ਨੇਹਾ ਮਲਿਕ ਇਸ ਤੋਂ ਪਹਿਲਾ ਜੈਜ਼ੀ ਬੀ ਦੇ ਗਾਣੇ 'ਉੱਡਣੇ ਸਪੋਲੀਏ' ਤੇ ਜਗਰਾਜ ਸੰਧੂ ਦੇ ਗਾਣੇ 'ਮੇਰੇ ਵਾਲੀ ਸਰਦਾਰਨੀ' ਵਰਗੇ ਗਾਣਿਆਂ ਵਿੱਚ ਨਜ਼ਰ ਆ ਚੁੱਕੀ ਹੈ । ਨੇਹਾ ਮਲਿਕ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਸੋਸ਼ਲ ਮੀਡੀਆ ਤੇ ਬਹੁਤ ਹੀ ਐਕਟਿਵ ਰਹਿੰਦੀ ਹੈ ਤੇ ਉਹ ਹਰ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ । ਇਸ ਸਭ ਦੇ ਚਲਦੇ ਉਸ ਨੇ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਨੇਹਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ ਕਿ 'ਰੱਬ ਦੀ ਕਿਰਪਾ ਨਾਲ ਉਹ ਆਪਣੀ ਪਹਿਲੀ ਪਾਲੀਵੁੱਡ ਫ਼ਿਲਮ ਕਰਨ ਜਾ ਰਹੀ ਹੈ'

https://www.instagram.com/p/BzpuAOZgrDu/?utm_source=ig_embed

ਫ਼ਿਲਮ ਮੁਸਾਫ਼ਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੂਟਿੰਗ ਯੂਕੇ ਵਿੱਚ ਚੱਲ ਰਹੀ ਹੈ । ਇਸ ਫ਼ਿਲਮ ਨੂੰ ਇੰਦਰ ਸੋਹੀ ਡਾਇਰੈਕਟ ਕਰ ਰਹੇ ਹਨ ਤੇ ਉਹਨਾਂ ਨੇ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । ਇਸ ਫ਼ਿਲਮ ਵਿੱਚ ਕਰਤਾਰ ਚੀਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network