ਨੇਹਾ ਕੱਕੜ ਤੇ ਅਦਿੱਤਿਆ ਨਾਰਾਇਣ ਨੇ ਕਰਵਾਇਆ ਚੋਰੀ ਛਿਪੇ ਵਿਆਹ….! ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

written by Rupinder Kaler | February 14, 2020

ਨੇਹਾ ਕੱਕੜ ਅਤੇ ਅਦਿੱਤਿਆ ਨਾਰਾਇਣ ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਦੋਵਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਹੋਇਆ ਹੈ ਪਰ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਅਦਿੱਤਿਆ ਨੇਹਾ ਨੂੰ ਵਰਮਾਲਾ ਪਹਿਨਾਉਣ ਲਈ ਤਿਆਰ ਨਜ਼ਰ ਆ ਰਹੇ ਹਨ। ਨੇਹਾ ਅਦਿੱਤਿਆ ਨਾਂ ਦੇ ਫੈਨ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਨੇਹਾ ਲਾਲ ਸਾੜ੍ਹੀ ਵਿਚ ਨਜ਼ਰ ਆ ਰਹੀ ਹੈ ਅਤੇ ਅਦਿੱਤਿਆ ਕਰੀਮ ਰੰਗ ਦੀ ਸ਼ੇਰਵਾਨੀ ਵਿਚ ਦਿਖ ਰਹੇ ਹਨ। [embed]https://www.instagram.com/p/B8Dk3zOnDHC/[/embed] ਇਸ ਵੀਡੀਓ ਵਿੱਚ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਨੇਹਾ ਤੇ ਅਦਿੱਤਿਆ ਦਾ ਵਿਆਹ ਅਸਲੀ 'ਚ ਨਹੀਂ ਹੋਇਆ ਬਲਕਿ ਇਹ ਸਭ ਮਸਤੀ ਮਜ਼ਾਕ ਵਿੱਚ ਕੀਤਾ ਗਿਆ ਹੈ। https://www.instagram.com/p/B8eXugHBVJW/ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਅਦਿੱਤਿਆ ਦੇ ਪਿਤਾ ਉਦਿੱਤ ਨਾਰਾਇਣ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਨੇਹਾ ਅਤੇ ਅਦਿੱਤਿਆ ਦੇ ਵਿਆਹ ਦੀਆਂ ਖ਼ਬਰਾਂ ਸਿਰਫ਼ ਸ਼ੋਅ ਦੀ ਟੀਆਰਪੀ ਬੂਸਟ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ। https://www.instagram.com/p/B8etGT5hCO8/?utm_source=ig_embed

0 Comments
0

You may also like