ਨੇਹਾ ਕੱਕੜ ਤੇ ਗੁਰੂ ਰੰਧਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ, ਸ਼ੇਅਰ ਕੀਤੀ ਪਹਿਲੀ ਝਲਕ

written by Lajwinder kaur | February 19, 2021

ਬਾਲੀਵੁੱਡ ਐਕਟਰੈੱਸ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਸੌਂਗ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ । ਜੀ ਹਾਂ ਉਨ੍ਹਾਂ ਨੇ ਨੇਹਾ ਕੱਕੜ ਤੇ ਗਾਇਕ ਗੁਰੂ ਰੰਧਾਵਾ ਨੇ ਆਪੋ-ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਫੋਟੋ ਸ਼ੇਅਰ ਕੀਤੀ ਹੈ।

inside image of neha kakkar and guru randhawa

ਹੋਰ ਪੜ੍ਹੋ: ਵਾਇਰਲ ਹੋ ਰਹੀ ਪਾਕਿਸਤਾਨੀ ਕੁੜੀ ਦੇ ਮੀਮਸ ‘ਤੇ ਗਾਇਕ ਸ਼ੈਰੀ ਮਾਨ ਨੇ ਕੁਝ ਇਸ ਤਰ੍ਹਾਂ ਬਣਾਇਆ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ
inside image of neha kakkar upcoming song first look

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਦੋਵਾਂ ਕਲਾਕਾਰਾਂ ਨੇ ਕੈਪਸ਼ਨ 'ਚ ਲਿਖਿਆ ਹੈ- #AurPyaarKarnaHai’। ਇਸ ਤਸਵੀਰ ‘ਚ ਡਾਰਕ ਪਿੰਕ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਤੇ ਗੁਰੂ ਰੰਧਾਵਾ ਵ੍ਹਾਈਟ ਰੰਗ ਦੀ ਸ਼ਰਟ ਚ ਦਿਖਾਈ ਦੇ ਰਹੇ ਨੇ। ਤਸਵੀਰ ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਨੇਹਾ ਦੀ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।

neha kakkar and guru randhawa come together in new song

ਜੇ ਗੱਲ ਕਰੀਏ ਨੇਹਾ ਕੱਕੜ ਤੇ ਗੁਰੂ ਰੰਧਾਵਾ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਜਗਤ ਦੇ ਨਾਮੀ ਗਾਇਕ ਨੇ। ਦੋਵਾਂ ਜਣਿਆਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ ।

 

 

0 Comments
0

You may also like