ਸਰੋਤਿਆਂ ਨੂੰ ਪਸੰਦ ਆ ਰਿਹਾ ਨੇਹਾ ਕੱਕੜ ਅਤੇ ਗੁਰੂ ਰੰਧਾਵਾ ਰੋਮਾਂਟਿਕ ਸੈਡ ਸੌਂਗ ‘ਔਰ ਪਿਆਰ ਕਰਨਾ ਹੈ’

written by Shaminder | March 03, 2021

ਗੁਰੂ ਰੰਧਾਵਾ ਅਤੇ ਨੇਹਾ ਕੱਕੜ ਦੇ ਜਿਸ ਗੀਤ  ‘ਔਰ ਪਿਆਰ ਕਰਨਾ ਹੈ’ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਈਅਦ ਕਾਦਰੀ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਰਾਜ ਚਾਨਨਾ, ਸ਼ਿਵਮ ਚਾਨਨਾ ਸੋਨਲ ਚਾਵਲਾ ਨੇ ।

neha kakkar and guru Image From Guru Randhawa’s Instagram

ਹੋਰ ਪੜ੍ਹੋ :  ਸਰਦੂਲ ਸਿਕੰਦਰ ਦੇ ਬਹੁਤ ਨੇੜੇ ਸੀ ਬੱਬੂ ਮਾਨ, ਸਰਦੂਲ ਦੇ ਬੇਟੇ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

neha and guru Image From Guru Randhawa’s Instagram

ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਸੈਡ ਸੌਂਗ ਹੈ, ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

guru Randhawa Image From Guru Randhawa’s Song 'Aur Pyaar Karna Hai'

ਇਸ ਗੀਤ ‘ਚ ਇਸ਼ਕ ਮਿਜਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਜੇ ਕਿਸੇ ਨਾਲ ਸੱਚਾ ਪਿਆਰ ਕਰੀਏ ਤਾਂ ਉਹ ਪਿਆਰ ਕਦੇ ਵੀ ਨਹੀਂ ਮਰਦਾ ।

 

View this post on Instagram

 

A post shared by Guru Randhawa (@gururandhawa)

ਉਹ ਪਿਆਰ ਹਮੇਸ਼ਾ ਜਿੰਦਾ ਰਹਿੰਦਾ ਹੈ, ਬੇਸ਼ੱਕ ਸਰੀਰ ਮਰ ਜਾਂਦਾ ਹੈ ਪਰ ਰੂਹਾਂ ਕਦੇ ਨਹੀਂ ਮਰਦੀਆਂ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵਾਂ ਗਾਇਕਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

 

 

0 Comments
0

You may also like