ਨੇਹਾ ਕੱਕੜ ਤੇ ਰੋਹਨਪ੍ਰੀਤ ਬਣਨ ਜਾ ਰਹੇ ਹਨ ਛੇਤੀ ਮਾਤਾ-ਪਿਤਾ, ਸੋਸ਼ਲ ਮੀਡੀਆ ਤੇ ਦਿੱਤੀ ਗੁੱਡ ਨਿਊਜ਼

written by Rupinder Kaler | December 18, 2020

ਗਾਇਕਾ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ । ਨੇਹਾ ਕੱਕੜ ਛੇਤੀ ਹੀ ਮਾਂ ਬਣਨ ਵਾਲੀ ਹੈ । ਸੋਸ਼ਲ ਮੀਡੀਆ ਰਾਹੀ ਉਹਨਾਂ ਨੇ ਇਸ ਖੁਸ਼ੀ ਦਾ ਐਲਾਨ ਕੀਤਾ ਹੈ । ਨੇਹਾ ਨੇ ਇੰਸਟਾਗ੍ਰਾਮ ਤੇ ਆਪਣੇ ਪਤੀ ਦੇ ਨਾਲ ਬਹੁਤ ਹੀ ਕਿਊਟ ਫੋਟੋ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ । neha ਹੋਰ ਪੜ੍ਹੋ :

neha-kakkar ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਖਿਆਲ ਰੱਖਿਆ ਕਰ’ । ਨੇਹਾ ਦੀ ਇਸ ਤਸਵੀਰ ਤੇ ਲੋਕ ਜਮ ਕੇ ਕਮੈਂਟ ਕਰ ਰਹੇ ਹਨ । ਕੁਝ ਲੋਕ ਇਸ ਗੱਲ ਤੇ ਹੈਰਾਨੀ ਜਤਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਦੇ ਵਿਆਹ ਨੂੰ ਤਕਰੀਬਨ ਦੋ ਮਹੀਨੇ ਹੋਏ ਹਨ । ਅਜਿਹੇ ਵਿੱਚ ਇਹ ਖ਼ਬਰ ਸਭ ਨੂੰ ਹੈਰਾਨ ਕਰਨ ਵਾਲੀ ਹੈ । ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ । ਨੇਹਾ ਨੇ ਇਸ ਵਿਆਹ ਦਾ ਐਲਾਨ ਵੀ ਸੋਸ਼ਲ ਮੀਡੀਆ ਤੇ ਕੀਤਾ ਸੀ । ਇਸ ਤੋਂ ਕੁਝ ਦਿਨਾਂ ਬਾਅਦ ਹੀ ਨੇਹਾ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ ।

0 Comments
0

You may also like