ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਨੀਮੂਨ ਤੇ ਕੀਤਾ ਕੈਂਡਲ ਲਾਈਟ ਡਿਨਰ, ਇਸ ਅੰਦਾਜ਼ ਵਿੱਚ ਦਿਖਾਈ ਦਿੱਤੀ ਜੋੜੀ, ਵੀਡੀਓ ਵਾਇਰਲ

written by Rupinder Kaler | November 12, 2020

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਏਨੀਂ ਦਿਨੀਂ ਦੁਬਈ ਵਿੱਚ ਹਨੀਮੂਨ ਮਨਾ ਰਹੇ ਹਨ । ਦੁਬਈ ਵਿੱਚ ਰਹਿੰਦੇ ਹੋਏ ਵੀ ਇਹ ਜੋੜੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੀ ਹੋਈ ਹੈ । ਹਾਲ ਹੀ ਵਿੱਚ ਨੇਹਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਕੈਂਡਲ ਲਾਈਟ ਡਿਨਰ ਕਰਦੇ ਹੋਏ ਨਜ਼ਰ ਆ ਰਹੇ ਹਨ ।

neha-kakkar

ਹੋਰ ਪੜ੍ਹੋ :

ਨੇਹਾ ਕੱਕੜ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਦੇ ਨਾਲ ਹੀ ਇਸ ਜੋੜੀ ਦੇ ਪ੍ਰਸ਼ੰਸਕ ਜਮ ਕੇ ਕਮੈਂਟ ਕਰ ਰਹੇ ਹਨ । ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਟੇਬਲ ਪੂਰੀ ਤਰ੍ਹਾਂ ਖਾਣੇ ਤੇ ਕੈਂਡਲ ਨਾਲ ਸੱਜਿਆ ਹੋਇਆ ਹੈ ।

neha kakkar

ਇਸ ਤੋਂ ਇਲਾਵਾ ਨੇਹਾ ਨੇ ਹੋਰ ਵੀ ਕਈ ਵੀਡੀਓ ਸਾਂਝੇ ਕੀਤੇ ਹਨ । ਇੱਕ ਹੋਰ ਵੀਡੀਓ ਵਿੱਚ ਨੇਹਾ ਬੀਚ ਤੇ ਰੋਹਨਪ੍ਰੀਤ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਨੇਹਾ ਕਾਰ ਦੇ ਵਿੱਚ ਰੋਹਨਪ੍ਰੀਤ ਨਾਲ ਘੁੰਮਦੀ ਹੋਈ ਨਜ਼ਰ ਆ ਰਹੀ ਹੈ । ਦੁਬਈ ਵਿੱਚ ਹੁੰਦੇ ਹੋਏ ਵੀ ਨੇਹਾ ਦੇ ਦੇਸ਼ ਵਿੱਚ ਚਰਚੇ ਹਨ ।

0 Comments
0

You may also like