ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਵੀ ਪੋਸਟ ਪਾ ਕੇ ਦਰਸ਼ਕਾਂ ਨੂੰ ਦਿੱਤੀ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

written by Lajwinder kaur | August 15, 2021

Happy Independence Day 2021:  75 ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ, ਬਾਲੀਵੁੱਡ ਸਿਤਾਰੇ ਇਸ ਦਿਨ ਨੂੰ ਆਪਣੇ ਅੰਦਾਜ਼ ਵਿੱਚ ਮਨਾ ਰਹੇ ਹਨ। ਕਲਾਕਾਰ ਦੇਸ਼ਵਾਸੀਆਂ ਨੂੰ  ਸੁਤੰਤਰਤਾ ਦਿਵਸ 'ਤੇ ਵੱਖਰੇ ਤਰੀਕੇ ਨਾਲ ਵਧਾਈ ਦੇ ਰਹੇ ਹਨ । ਗਾਇਕਾ ਨੇਹਾ ਕੱਕੜ (Neha Kakkar) ਤੇ ਰੋਹਨਪ੍ਰੀਤ ਸਿੰਘ (Rohanpreet Singh) ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Farming’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਮਾਹਿਰ ਵਰਮਾ ਦੀ ਜੋੜੀ

ਹੋਰ ਪੜ੍ਹੋ :  ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

ਨੇਹਾ ਕੱਕੜ ਨੇ ਦੇਸ਼ ਦੇ ਝੰਡੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਆਜ਼ਾਦੀ ਮੁਬਾਰਕ 🤗Jai Hind!!’। ਇਸ ਤੋਂ ਇਲਾਵਾ ਨੇਹਾ ਨੇ ਆਪਣੀ ਦੇਸ਼ ਭਗਤੀ ਦੇ ਰੰਗਾਂ ਨੂੰ ਬਿਆਨ ਕਰਦਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਨੇਹਾ ਕੱਕੜ ਜੋ ਕਿ ਵ੍ਹਾਈਟ ਰੰਗ ਦੇ ਸੱਭਿਆਚਾਰਕ ਆਊਟਫਿੱਟ ‘ਚ ਨਜ਼ਰ ਆ ਰਹੀ ਹੈ।

inside imge of rohanpreet singh-min

ਉੱਧਰ ਰੋਹਨਪ੍ਰੀਤ ਸਿੰਘ ਨੇ ਵੀ ਦੇਸ਼ ਦੇ ਝੰਡੇ ਦੇ ਨਾਲ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ –‘Happy Independence Day!! 🇮🇳

#StayHappy #StayHealthy ❤️💪🏻’। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦੇ ਰਹੇ ਨੇ।

0 Comments
0

You may also like