ਨੇਹਾ ਕੱਕੜ ਨੂੰ ਮਿਲਿਆ ਸ਼ਗਨ,ਕੁਮਾਰ ਸਾਨੂੰ ਨੇ ਦਿੱਤੀ ਸ਼ਗਨ ਦੇ ਤੌਰ 'ਤੇ ਇਹ ਚੀਜ਼ !

written by Shaminder | January 29, 2020

ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਨਿੱਤ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਇੱਕ ਸ਼ੋਅ ਦੌਰਾਨ ਹੀ ਨੇਹਾ ਕੱਕੜ ਦੇ ਮੰਗਣੇ ਦੀ ਗੱਲ ਚੱਲੀ ਅਤੇ ਹੁਣ ਨੇਹਾ ਦੇ ਵਿਆਹ ਦੀਆਂ ਖ਼ਬਰਾਂ ਨੇ ਤੂਲ ਫੜ ਲਿਆ ਹੈ ।ਪਿਛਲੇ ਦਿਨੀਂ ਸ਼ੋਅ ਦੇ ਸੈੱਟ ਨੇਹਾ ਅਤੇ ਆਦਿਤਿਆ ਦੀ ਮੰਗਣੀ ਦਿਖਾਈ ਗਈ ਸੀ । ਪਰ ਹੁਣ ਗਾਇਕ ਕੁਮਾਰ ਸਾਨੂੰ ਨੇ ਆਦਿਤਿਆ ਨਰਾਇਣ ਵੱਲੋਂ ਨੇਹਾ ਨੂੰ ਸਪੈਸ਼ਲ ਗਿਫ਼ਟ ਦਿੱਤਾ ਹੈ ।

ਹੋਰ ਵੇਖੋ:ਗਾਇਕਾ ਨੇਹਾ ਕੱਕੜ ਨੇ ਵਿਖਾਈ ਦਰਿਆ ਦਿਲੀ,ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੂੰ ਏਨੇ ਲੱਖ ਦੇਣ ਦਾ ਕੀਤਾ ਐਲਾਨ

https://www.instagram.com/p/B7qRdc9HY4_/

ਕੁਮਾਰ ਸਾਨੂੰ ਇਸ ਸ਼ੋਅ 'ਚ ਸਪੈਸ਼ਲ ਗੈਸਟ ਬਣ ਕੇ ਆਏ ਸਨ ਅਤੇ ਸ਼ੋਅ 'ਚ ਉਹ ਨੇਹਾ ਲਈ ਸਰਪ੍ਰਾਈਜ਼ ਗਿਫ਼ਟ ਲੈ ਕੇ ਆਏ ਸਨ ।ਉਨ੍ਹਾਂ ਨੇ ਆਦਿਤਿਆ  ਨਰਾਇਣ ਵੱਲੋਂ ਦਿੱਤੀ ਗਈ ਸ਼ਗਨ ਦੀ ਚੁੰਨੀ ਨੇਹਾ ਨੂੰ ਸੌਂਪੀ।ਇਸ ਤੋਂ ਬਾਅਦ ਉਹ ਹਿਮੇਸ਼ ਰੇਸ਼ਮਿਆ ਨਾਲ ਮਿਲ ਕੇ 'ਓੜ ਲੀ ਚੁਨਰਿਆ ਮੈਂਨੇ ਤੇਰੇ ਨਾਮ ਕੀ' ਗੀਤ ਵੀ ਗਾਇਆ  ।

https://www.instagram.com/p/B7X-9cLnJvG/

ਦੋਵਾਂ ਦੇ ਵਿਆਹ ਦੀ 14 ਫਰਵਰੀ ਨੂੰ ਹੋਣ ਦੀ ਉਮੀਦ ਹੈ ।ਹੁਣ ਵੇਖਣਾ ਇਹ ਹੈ ਕਿ ਇਹ ਮਹਿਜ਼ ਸਿਰਫ਼ ਖ਼ਬਰਾਂ ਹੀ ਹਨ ਜਾਂ ਸੱਚਮੁੱਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਨੇ ।

You may also like