ਆਪਣੇ ਭਰਾ ਦੇ ਗਾਣੇ ’ਤੇ ਨੇਹਾ ਕੱਕੜ ਨੇ ਖੂਬ ਪਾਏ ਭੰਗੜੇ, ਵੀਡੀਓ ਵਾਇਰਲ

written by Rupinder Kaler | October 28, 2020

ਨੇਹਾ ਕੱਕੜ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਕਰਕੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ । ਨੇਹਾ ਨੇ ਬੀਤੇ 24 ਅਕਤੂਬਰ ਨੂੰ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਨਾਲ ਦਿੱਲੀ ਦੇ ਇੱਕ ਗੁਰਦੁਆਰੇ 'ਚ ਵਿਆਹ ਕਰਵਾਇਆ ਸੀ । ਨੇਹਾ ਤੇ ਰੋਹਨ ਦੇ ਵਿਆਹ ਦੀਆਂ ਕਈ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । neha kakkar ਹੋਰ ਪੜ੍ਹੋ :-
ਦੇਖੋ ਵੀਡੀਓ : ਸਲਮਾਨ ਖ਼ਾਨ ਦੇ ਜੀਜੇ ਆਯੁਸ਼ ਸ਼ਰਮਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬੱਚਿਆਂ ਤੇ ਪਤਨੀ ਅਰਪਿਤਾ ਦੇ ਨਾਲ ਕੇਕ ਕੱਟਦੇ ਆਏ ਨਜ਼ਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਮਜ਼ਦੂਰ ਭਰਾਵਾਂ ਨੂੰ ਕੀਤੀ ਇਹ ਅਪੀਲ

Neha Kakkar Neha Kakkar
ਹਲਦੀ, ਮਹਿੰਦੀ, ਸ਼ਗਨ ਤੋਂ ਲੈ ਕੇ ਰਿਸੈਪਸ਼ਨ ਤਕ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਚੁੱਕੇ ਹਨ। ਨੇਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਤੇ ਨਵੀਆਂ ਤਸਵੀਰਾਂ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਇਸੇ ਦੌਰਾਨ ਨੇਹਾ ਦੇ ਵਿਆਹ ਨਾਲ ਜੁੜਿਆ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ । neha and rohanpreet ਇਸ ਵੀਡੀਓ 'ਚ ਸਿੰਗਰ ਆਪਣੇ ਭਰਾ ਟੋਨੀ ਕੱਕੜ ਦੇ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਵਾਇਰਲ ਹੋ ਰਹੇ ਵੀਡੀਓ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਫੈਨਜ਼ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਲਾਲ ਰੰਗ ਦੇ ਵਿਆਹ ਵਾਲੇ ਜੋੜੇ 'ਚ ਘੁੰਡ ਕੱਢ ਕੇ ਆਪਣੇ ਭਰਾ ਦੇ ਗਾਣੇ 'ਤੇ ਡਾਂਸ ਕਰ ਰਹੀ ਹੈ। ਦੂਜੇ ਪਾਸੇ ਇਸ ਦੌਰਾਨ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।

0 Comments
0

You may also like