ਨੇਹਾ ਕੱਕੜ ਨੇ 'ਦਿਲ ਕੋ ਕਰਾਰ ਆਇਆ' ਗੀਤ ਦਾ ਨਵਾਂ ਵਰਜ਼ਨ ਕੀਤਾ ਰਿਲੀਜ਼, ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | July 22, 2021

ਬਾਲੀਵੁੱਡ ਗਾਇਕਾ ਨੇਹਾ ਕੱਕੜ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਨੇਹਾ ਕੱਕੜ ਜੋ ਕਿ ਬਾਲੀਵੁੱਡ ਦੀ ਮਸ਼ਹੂਰ ਗਾਇਕਾਂ ‘ਚੋਂ ਇੱਕ ਹੈ। ਹਾਲ ਹੀ ‘ਚ ਨੇਹਾ ਕੱਕੜ ਦੇ ਇੰਸਟਾਗ੍ਰਾਮ 'ਤੇ 60 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਨੇ। ਜਿਸ ਦੇ ਨਾਲ ਉਹ ਬਾਲੀਵੁੱਡ ਦੀ ਅਜਿਹੀ ਪਹਿਲੀ ਗਾਇਕਾ ਹੈ, ਜਿਸ ਨੂੰ ਵੱਡੀ ਗਿਣਤੀ ‘ਚ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਕੱਕੜ ਫ਼ਿਲਮ ਇੰਡਸਟਰੀ ‘ਚ ਸਭ ਤੋਂ ਜ਼ਿਆਦਾ ਫਾਲੋਅਰਜ਼ ਦੇ ਨਾਲ ਤੀਜੀ ਸੈਲੀਬ੍ਰਿਟੀ ਬਣ ਗਈ ਹੈ।

neha kakkar got 60 million followers on instagram image source-instagram

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਮਰਹੂਮ ਪਿਤਾ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਕਿਹਾ- ‘ਬਾਪ ਮਰੇ ਸਿਰ ਨੰਗਾ ਹੁੰਦਾ’

ਹੋਰ ਪੜ੍ਹੋ : ਗਾਇਕ ਕਮਲ ਖ਼ਾਨ ਦਾ ਨਵਾਂ ਗੀਤ ‘ਸੁਫ਼ਨਾ’ ਹੋਇਆ ਰਿਲੀਜ਼, ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

inside image of neha kakkar new version of dil ko karrar aaya Image Source: Instagram

ਨੇਹਾ ਕੱਕੜ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਗੀਤ ‘ਦਿਲ ਕੋ ਕਰਾਰ ਆਇਆ’ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ਉਹ ਇਸ ਗੀਤ ਦਾ ਨਵਾਂ ਵਰਜ਼ਨ ਲੈ ਕੇ ਆਈ ਹੈ। ਇਹ ਗਾਣਾ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਪ੍ਰਸਿੱਧ ਹੋ ਗਿਆ ਹੈ। ਇਸ ਗਾਣੇ ਵਿੱਚ ਨੇਹਾ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

bollywood singer neha kakkar withe hubby rohanpreet Image Source: Instagram

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਗੀਤ ਸਿਧਾਰਥ ਸ਼ੁਕਲਾ ਅਤੇ ਨੇਹਾ ਸ਼ਰਮਾ ‘ਤੇ ਫਿਲਮਾਇਆ ਗਿਆ ਸੀ। ਇਸ ਗਾਣੇ ਵਿੱਚ ਨੇਹਾ ਕੱਕੜ ਅਤੇ ਯਾਸੀਨ ਦੇਸਾਈ ਨੇ ਆਪਣੀ ਆਵਾਜ਼ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਨੇਹਾ ਕੱਕੜ ਇੱਕ ਵਾਰ ਫਿਰ ਇਸ ਗਾਣੇ ਨੂੰ ਲੈ ਕੇ ਆਈ ਹੈ, ਉਹ ਵੀ ਇਕ ਵੱਖਰੇ ਅੰਦਾਜ਼ ਵਿੱਚ। ਇਸ ਗਾਣੇ ਨੂੰ 'DIL KO KARRAR AAYA Reprise’ ਟਾਈਟਲ ਹੇਠ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ਵਿੱਚ ਨੇਹਾ ਕੱਕੜ ਵਾਈਨ ਰੰਗ ਦੇ ਖ਼ੂਬਸੂਰਤ ਗਾਉਨ ਵਿੱਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗਾਣੇ ਦਾ ਸੰਗੀਤ ਰਜਤ ਨਾਗਪਾਲ ਨੇ ਦਿੱਤਾ ਹੈ, ਗਾਣੇ ਦੇ ਬੋਲ Rana Sotal ਨੇ ਦਿੱਤੇ ਹਨ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like